ਅੱਜ ਫੇਸਬੁੱਕ ਹਰ ਕਿਸੇ ਦੀ ਲੋੜ ਅਤੇ ਹਰ ਕਿਸੇ ਲਈ ਜ਼ਰੂਰੀ ਬਣ ਗਈ ਹੈ। ਇੱਕ ਦਿਨ ਜੇ ਕੋਈ ਫੇਸਬੁੱਕ ਨਾ ਦੇਖੇ ਤਾਂ ਉਸਦਾ ਦਿਨ ਪੂਰਾ ਨਹੀਂ ਹੁੰਦਾ। ਲੋਕਾਂ ਨੂੰ ਫੇਸਬੁੱਕ ‘ਤੇ ਆਨਲਾਈਨ ਰਹਿਣ ਦੀ ਬੁਰੀ ਆਦਤ ਵੀ ਪੈ ਗਈ ਹੈ। ਫਿਰ ਚਾਹੇ ਉਹ ਰਸਤੇ ਵਿੱਚ ਹੋਵੇ ਜਾਂ ਘਰ ਵਿੱਚ, ਕੰਮ ‘ਤੇ ਹੋਵੇ ਜਾਂ ਫ੍ਰੀ ਬੈਠਾ ਹੋਵੇ, ਫੇਸਬੁੱਕ ਤਾਂ ਜ਼ਰੂਰ ਚਲਾਉਣੀ ਹੀ ਹੈ। ਅਜਿਹੇ ‘ਚ ਇੱਕ ਭਾਰਤੀ-ਅਮਰੀਕੀ ਕਾਰੋਬਾਰੀ ਨੇ ਇੱਕ ਔਰਤ ਨੂੰ ਸਿਰਫ ਇਸ ਲਈ ਨੌਕਰੀ ‘ਤੇ ਰੱਖਿਆ ਹੈ ਕਿਉਂਕ ਉਹ ਕੰਮ ਦੇ ਦੌਰਾਨ ਫੇਸਬੁੱਕ ਖੋਲ੍ਹਣ ‘ਤੇ ਉਸ ਨੂੰ ਥੱਪੜ ਮਾਰਦੀ ਹੈ। ਇਹ ਗੱਲ ਸੁਣ ਕੇ ਹਰ ਕਿਸੇ ਨੂੰ ਅਜੀਬ ਲੱਗੇਗਾ ਪਰ ਇਹ ਗੱਲ ਬਿਲਕੁੱਲ ਸੱਚ ਹੈ। ਜਿਸ ਤੋਂ ਬਾਅਦ ਐਲਨ ਮਸਕ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
I'm the guy in this picture. Is @elonmusk giving me two emojis the highest I'll ever reach? Is this my icarus flying too close to the sun moment? Was that implied by the fire symbols elon posted? Time will tell.
— Maneesh Sethi (@maneesh) November 10, 2021
ਇਸ ਲਤ ਤੋਂ ਛੁਟਕਾਰਾ ਪਾਉਣ ਲਈ ਇੱਕ ਆਦਮੀ ਨੇ 2012 ਤੋਂ ਇੱਕ ਔਰਤ ਨੂੰ ਨੌਕਰੀ ‘ਤੇ ਰੱਖਿਆ ਹੋਇਆ ਹੈ। ਜਿਵੇਂ ਹੀ ਵਿਅਕਤੀ ਨੇ ਫੇਸਬੁੱਕ ਖੋਲ੍ਹਦਾ ਹੈ, ਔਰਤ ਉਸ ਨੂੰ ਥੱਪੜ ਮਾਰਦੀ ਹੈ। ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਔਰਤ ਦੇ ਇਸ ਅਜੀਬ ਕੰਮ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦਰਅਸਲ, ਭਾਰਤੀ-ਅਮਰੀਕੀ ਉਦਯੋਗਪਤੀ ਮਨੀਸ਼ ਸੇਠੀ ਨੇ ਹਰ ਵਾਰ ਫੇਸਬੁੱਕ ਖੋਲ੍ਹਣ ‘ਤੇ ਉਸ ਨੂੰ ਥੱਪੜ ਮਾਰਨ ਲਈ ਇੱਕ ਔਰਤ ਨੂੰ ਹਾਇਰ ਕੀਤਾ ਹੈ। ਪਹਿਨਣਯੋਗ ਡਿਵਾਈਸਾਂ ਦੇ ਬ੍ਰਾਂਡ ਪਾਵਲੋਕ ਦੇ ਸੰਸਥਾਪਕ, ਸੇਠੀ ਨੇ ਕਾਰਾ ਨਾਮ ਦੀ ਇੱਕ ਔਰਤ ਨੂੰ ਉਸਦੀ ਸਕ੍ਰੀਨ ਦੇਖਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਨ ‘ਤੇ ਉਸ ਨੂੰ ਥੱਪੜ ਮਾਰਨ ਲਈ $8 ਪ੍ਰਤੀ ਘੰਟੇ (ਯਾਨੀ ਲੱਗਭਗ 600 ਰੁਪਏ ) ਲਈ ਕੰਮ ‘ਤੇ ਰੱਖਿਆ ਹੈ। ਮਨੀਸ਼ ਸੇਠੀ ਨੇ 2012 ਤੋਂ ਇਸ ਔਰਤ ਨੂੰ ਨੌਕਰੀ ‘ਤੇ ਰੱਖਿਆ ਹੋਇਆ ਹੈ, ਪਰ ਚਰਚਾ ਅੱਜ ਇਸ ਲਈ ਹੋ ਰਹੀ ਹੈ ਕਿਉਂਕਿ ਨੌਂ ਸਾਲਾਂ ਬਾਅਦ, ਟੇਸਲਾ ਦੇ ਸੀਈਓ ਐਲਨ ਮਸਕ ਨੇ ਦੋ ‘ਫਾਇਰ’ ਇਮੋਜੀ ਵਰਤ ਕੇ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਸੇਠੀ ਨੇ 2012 ਦੇ ਇੱਕ ਵਿਗਿਆਪਨ ਵਿੱਚ ਲਿਖਿਆ, “ਜਦੋਂ ਮੈਂ ਸਮਾਂ ਬਰਬਾਦ ਕਰ ਰਿਹਾ ਹੋਵਾਂ , ਤਾਂ ਤੁਸੀ ਮੈਨੂੰ ਝਿੜਕਣਾ ਹੈ ਤੇ ਲੋੜ ਪੈਣ ‘ਤੇ ਮੈਨੂੰ ਥੱਪੜ ਮਾਰਨਾ ਹੈ।”
ਮਨੀਸ਼ ਸੇਠੀ ਨੇ ਮਸਕ ਦੇ ਜਵਾਬ ‘ਤੇ ਪ੍ਰਤੀਕਿਰਿਆ ਵੀ ਦਿੱਤੀ ਹੈ। ਸੇਠੀ ਨੇ ਕਾਰਾ ਨੂੰ ਥੱਪੜ ਮਾਰ ਕੇ ਉਸਦੀ ਕੰਮ ਕਰਨ ਦੀ ਸਮਰੱਥਾ ਵਧਾਉਣ ਵਿੱਚ ਮਦਦ ਕਰਨ ਦਾ ਸਿਹਰਾ ਦਿੱਤਾ ਹੈ। ਸੇਠੀ ਨੇ ਕਿਹਾ ਕਿ, ‘ਜ਼ਿਆਦਾਤਰ ਦਿਨਾਂ ‘ਚ ਮੇਰੀ ਔਸਤ ਕੰਮ ਕਰਨ ਦੀ ਸਮਰੱਥਾ ਲਗਭਗ 35-40 ਫੀਸਦੀ ਸੀ, ਜਦੋਂ ਕਾਰਾ ਮੇਰੇ ਕੋਲ ਬੈਠੀ ਤਾਂ ਮੇਰੀ ਕੁਸ਼ਲਤਾ ਵੱਧ ਕੇ 98 ਫੀਸਦੀ ਹੋ ਗਈ।’ ਮਨੀਸ਼ ਸੇਠੀ ਦਾ ਟਵਿੱਟਰ ਬਾਇਓ ਉਨ੍ਹਾਂ ਨੂੰ ‘ਪਾਗਲ ਵਿਗਿਆਨੀ’ ਵਜੋਂ ਦਰਸਾਉਂਦਾ ਹੈ ਜੋ ਹਰ ਮਨੁੱਖ ਨੂੰ ਉਨ੍ਹਾਂ ਦੇ ਟੀਚਿਆਂ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ। ਇਸ ਸਮੇਂ ਮਨੀਸ਼ ਸੇਠੀ ਦੇ ਥੱਪੜ ‘ਤੇ ਐਲਨ ਮਸਕ ਦੀ ਪ੍ਰਤੀਕਿਰਿਆ ਹਰ ਵਾਰ ਇੰਟਰਨੈੱਟ ‘ਤੇ ਸੁਰਖੀਆਂ ਬਣ ਰਹੀ ਹੈ।