ਨਿਊਜ਼ੀਲੈਂਡ ‘ਚ ਆਏ ਦਿਨ ਹੀ ਹੁੰਦੀਆਂ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਪਰ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਆਕਲੈਂਡ ‘ਚ ਆਪਣੀ ਗੱਡੀ ਨੂੰ ਚੋਰੀ ਹੋਣ ਤੋਂ ਬਚਾਉਣ ਦੇ ਚੱਕਰ ‘ਚ ਇੱਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਇਹ ਮਾਮਲਾ ਬੀਤੀ ਰਾਤ ਦਾ ਹੈ ਜਦੋਂ ਆਕਲੈਂਡ ਦੇ ਪੋਇੰਟ ਇੰਗਲੈਂਡ ਰੋਡ ‘ਤੇ ਰਾਤ 11 ਵਜੇ ਦੇ ਕਰੀਬ ਇੱਕ ਵਿਅਕਤੀ ਦੀ ਆਪਣੀ ਹੀ ਗੱਡੀ ਹੇਠਾਂ ਆਕੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਚੋਰ ਗੱਡੀ ਨੂੰ ਚੋਰੀ ਕਰ ਕੇ ਲਿਜਾ ਰਹੇ ਸੀ ਇਸੇ ਦੌਰਾਨ ਜਦੋਂ ਕਾਰ ਮਾਲਕ ਨੇ ਚੋਰਾਂ ਨੂੰ ਡੱਕਣ ਦੀ ਕੋਸ਼ਿਸ ਕੀਤੀ ਤਾਂ ਚੋਰਾਂ ਨੇ ਗੱਡੀ ਵਿਅਕਤੀ ‘ਤੇ ਚੜਾ ਦਿੱਤੀ। ਫਿਲਹਾਲ ਪੁਲਿਸ ਵੱਲੋਂ ਦੋਸ਼ੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ।