ਪੁਲਿਸ ਦਾ ਕਹਿਣਾ ਹੈ ਕਿ ਲੇਵਿਨ ਦੇ ਇੱਕ ਪਾਰਕ ਵਿੱਚ ਇੱਕ ਮ੍ਰਿਤਕ ਦੇਹ ਮਿਲੀ ਹੈ। ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। 56 ਸਾਲ ਦਾ ਰਾਬਰਟ ਅਲਬਰਟ 17 ਅਕਤੂਬਰ ਨੂੰ ਹੋਰੋਹੇਨੁਆ ਝੀਲ ਵਿਖੇ ਮੁਆਪੋਕੋ ਪਾਰਕ ਦੀ ਇੱਕ ਇਮਾਰਤ ਵਿੱਚ ਮਿਲਿਆ ਸੀ। ਪੁਲਿਸ ਨੇ ਕਿਹਾ ਕਿ, “ਪੋਸਟਮਾਰਟਮ ਅਤੇ ਸੀਨ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ।” ਉਨ੍ਹਾਂ ਕਿਹਾ ਕਿ, “ਹੋਰੋਹੇਨੁਆ ਝੀਲ ਦੇ ਆਸ ਪਾਸ ਤੋਂ ਵੱਡੀ ਮਾਤਰਾ ਵਿੱਚ ਸੀਸੀਟੀਵੀ ਫੁਟੇਜ ਜ਼ਬਤ ਕੀਤੀ ਗਈ ਹੈ ਜਿਸਦੀ ਜਾਂਚ ਕੀਤੀ ਜਾ ਰਹੀ ਹੈ।” ਡਿਟੈਕਟਿਵ ਸੀਨੀਅਰ ਸਾਰਜੈਂਟ ਡੇਵ ਥਾਮਸਨ ਨੇ ਕਿਹਾ ਕਿ ਪੁਲਿਸ 16 ਅਤੇ 17 ਅਕਤੂਬਰ ਨੂੰ ਝੀਲ ‘ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕਰ ਰਹੀ ਹੈ।
