ਕੈਂਟਰਬਰੀ ਵਿੱਚ ਟਰੇਨ ਨਾਲ ਇੱਕ ਟਰੈਕਟਰ ਦੀ ਟੱਕਰ ਹੋਣ ਦੀ ਖਬਰ ਸਾਹਮਣੇ ਆਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਟਰੈਕਟਰ ਚਲਾ ਰਹੇ ਵਿਅਕਤੀ ਦੀ ਮੌਤ ਹੋ ਗਈ। ਬੁੱਧਵਾਰ ਰਾਤ ਕਰੀਬ 10.50 ਵਜੇ ਗੇਰਾਲਡਾਈਨ ਅਤੇ ਟੇਮੁਕਾ ਦੇ ਵਿਚਕਾਰ ਹਾਕੇ ਰੋਡ ‘ਤੇ ਰੇਲਵੇ ਕਰਾਸਿੰਗ ‘ਤੇ ਟਕਰਾਅ ਲਈ ਐਮਰਜੈਂਸੀ ਸੇਵਾਵਾਂ ਨੂੰ ਬੁਲਾਇਆ ਗਿਆ ਸੀ।
ਪੁਲਿਸ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, “ਟਰੈਕਟਰ ਦੇ ਡਰਾਈਵਰ ਨੂੰ ਮੌਕੇ ‘ਤੇ ਡਾਕਟਰੀ ਸਹਾਇਤਾ ਮਿਲੀ ਪਰ ਬਦਕਿਸਮਤੀ ਨਾਲ ਉਸ ਦੀ ਮੌਤ ਹੋ ਗਈ।” ਘਟਨਾ ਤੋਂ ਬਾਅਦ ਹਾਕ ਰੋਡ ਨੂੰ ਕੁੱਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ ਜਦਕਿ ਸੀਰੀਅਸ ਕਰੈਸ਼ ਯੂਨਿਟ ਨੇ ਸੀਨ ਦੀ ਜਾਂਚ ਕੀਤੀ। ਹਾਦਸੇ ਦੇ ਹਾਲਾਤਾਂ ਦੀ ਜਾਂਚ ਜਾਰੀ ਹੈ।