ਵੰਗਾਰੇਈ ਦੇ ਉੱਤਰ ਵਿਚ ਟਿਕੀਪੁੰਗਾ ਵਿਚ ਕਾਰ ਅਤੇ ਘਰ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਨੂੰ ਸ਼ੱਕੀ ਮੰਨਿਆ ਹੈ। ਅੱਗ ਬੁਝਾਊ ਅਮਲੇ ਨੂੰ ਸੋਮਵਾਰ ਸਵੇਰੇ 2:40 ਵਜੇ ਦੇ ਕਰੀਬ ਥਾਮਸ ਸੇਂਟ ਵਿਖੇ ਬੁਲਾਇਆ ਗਿਆ। ਇੱਕ ਫਾਇਰ ਅਤੇ ਐਮਰਜੈਂਸੀ NZ ਦੇ ਬੁਲਾਰੇ ਨੇ ਨਿਊਜ਼ਹਬ ਨੂੰ ਦੱਸਿਆ ਕਿ ਜਦੋਂ ਚਾਰ ਫਾਇਰ ਟਰੱਕ ਪਹੁੰਚੇ ਤਾਂ ਇੱਕ ਕਾਰ ਅਤੇ ਘਰ ਪੂਰੀ ਤਰਾਂ ਅੱਗ ਦੀ ਲਪੇਟ ‘ਚ ਆ ਗਏ ਸਨ।
ਡਿਟੈਕਟਿਵ ਇੰਸਪੈਕਟਰ ਅਲ ਸਾਇਮੰਡਜ਼ ਨੇ ਕਿਹਾ, “ਫਾਇਰ ਐਂਡ ਐਮਰਜੈਂਸੀ NZ ਦੁਆਰਾ ਅੱਗ ਨੂੰ ਬੁਝਾਇਆ ਗਿਆ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਘਰ ਦੇ ਅੰਦਰ ਮੌਜੂਦ ਸੀ। ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਜ਼ਖਮੀ ਵਿਅਕਤੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਵਿਅਕਤੀ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ।” ਪੁਲਿਸ ਹੁਣ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜਿਸ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।