ਸੋਮਵਾਰ ਸਵੇਰੇ ਆਕਲੈਂਡ ਦੀ ਇੱਕ ਉਸਾਰੀ ਸਾਈਟ ‘ਤੇ ਕੰਮ ਕਰਦੇ ਸਮੇਂ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵਿਅਕਤੀ ਮੈਕਲਾਫਲਿਨਸ ਰੋਡ, ਵਾਈਰੀ ‘ਤੇ ਘਟਨਾ ਸਥਾਨ ‘ਤੇ ਜ਼ਖਮੀ ਹੋ ਗਿਆ ਸੀ। ਜ਼ਖਮੀ ਹੋਣ ਮਗਰੋਂ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਘਟਨਾ ਬਾਰੇ ਸਵੇਰੇ 10.30 ਵਜੇ ਤੋਂ ਪਹਿਲਾਂ ਦੱਸਿਆ ਗਿਆ ਸੀ। ਇੱਕ ਜਾਂਚ ਚੱਲ ਰਹੀ ਹੈ, ਅਤੇ ਵਰਕਸੇਫ ਨੂੰ ਸੂਚਿਤ ਕੀਤਾ ਗਿਆ ਹੈ। ਬੁਲਾਰੇ ਨੇ ਕਿਹਾ ਕਿ, “ਇਸ ਪੜਾਅ ‘ਤੇ ਕੋਈ ਹੋਰ ਜਾਣਕਾਰੀ ਉਪਲਬਧ ਨਹੀਂ ਹੈ।”
![man dies at auckland construction site](https://www.sadeaalaradio.co.nz/wp-content/uploads/2022/07/def493e3-1d93-420a-8362-f1d61b2bf89b-950x498.jpg)