Palmerston ਦੇ ਓਟਾਗੋ ਸ਼ਹਿਰ ਵਿੱਚ ਇੱਕ ਘਰ ਵਿੱਚ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਐਤਵਾਰ ਦੇਰ ਰਾਤ ਪ੍ਰਾਪਰਟੀ ਵਿੱਚ ਅੱਗ ਲੱਗੀ ਸੀ, ਜਿਸ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਰਾਤ 11.15 ਵਜੇ ਦੇ ਕਰੀਬ ਬੁਲਾਇਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਫਾਇਰਫਾਈਟਰਜ਼ ਨੇ ਇਮਾਰਤ ‘ਚੋਂ ਇੱਕ ਬੇਹੋਸ਼ ਵਿਅਕਤੀ ਨੂੰ ਬਾਹਰ ਕੱਢਿਆ ਸੀ। CPR ਸ਼ੁਰੂ ਕੀਤਾ ਗਿਆ ਸੀ, ਪਰ ਆਦਮੀ ਨੂੰ ਬਚਾਇਆ ਨਹੀਂ ਜਾ ਸਕਿਆ। ਵੈਤਾਕੀ ਜ਼ਿਲ੍ਹਾ ਪ੍ਰੀਸ਼ਦ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ ਉਨ੍ਹਾਂ ਦੇ ਕਮਿਊਨਿਟੀ ਹਾਊਸਿੰਗ ਯੂਨਿਟਾਂ ਵਿੱਚੋਂ ਇੱਕ ਵਿੱਚ ਲੱਗੀ ਸੀ। ਫਿਲਹਾਲ ਗੁਆਂਢੀ ਯੂਨਿਟਾਂ ਦੇ ਕਿਰਾਏਦਾਰਾਂ ਨੂੰ ਅਸਥਾਈ ਤੌਰ ‘ਤੇ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਕੋਈ ਹੋਰ ਜਾਇਦਾਦ ਸਿੱਧੇ ਤੌਰ ‘ਤੇ ਪ੍ਰਭਾਵਿਤ ਨਹੀਂ ਹੋਈ ਹੈ।
ਕੌਂਸਲ ਨੇ ਕਿਹਾ ਕਿ ਮੌਤ ਬਾਰੇ ਸੁਣ ਕੇ ਦੁੱਖ ਹੋਇਆ ਹੈ ਅਤੇ ਉਹ ਵਿਅਕਤੀ ਦੇ ਪਰਿਵਾਰ ਅਤੇ ਦੋਸਤਾਂ ਪ੍ਰਤੀ ਹਮਦਰਦੀ ਪ੍ਰਗਟ ਕਰਦੀ ਹੈ। ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਨ। ਅੱਜ ਯਾਨੀ ਕਿ ਸੋਮਵਾਰ ਨੂੰ ਸੀਨ ਦੀ ਜਾਂਚ ਕੀਤੀ ਜਾਵੇਗੀ।