ਬੁੱਧਵਾਰ ਦੁਪਹਿਰ ਵੇਲੇ ਸੈਂਟਰਲ ਆਕਲੈਂਡ ‘ਚ ਇੱਕ ਵਿਅਕਤੀ ਦੀ ਟਰੱਕ ਨਾਲ ਟੱਕਰ ਹੋਣ ਕਾਰਨ ਮੌਤ ਹੋ ਗਈ ਹੈ। ਦਰਅਸਲ ਟਰੱਕ ਨੇ ਪੈਦਲ ਜਾਂਦੇ ਯਾਤਰੀ ਨੂੰ ਟੱਕਰ ਮਾਰ ਦਿੱਤੀ ਸੀ ਹਾਦਸੇ ਤੋਂ ਬਾਅਦ ਦੁਪਹਿਰ 2 ਵਜੇ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੂੰ ਦ ਸਟ੍ਰੈਂਡ ਬੁਲਾਇਆ ਗਿਆ ਸੀ। ਪੈਦਲ ਯਾਤਰੀ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਆਕਲੈਂਡ ਸਿਟੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਬਾਅਦ ‘ਚ ਉਸਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਸਟ੍ਰੈਂਡ ਨੂੰ ਸ਼ੁਰੂ ਵਿੱਚ ਬੰਦ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਸੀਨ ਦੀ ਜਾਂਚ ਤੋਂ ਬਾਅਦ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਪੁਲਿਸ ਨੇ ਕਿਹਾ ਕਿ “ਦੁਰਘਟਨਾ ਦੀ ਜਾਂਚ ਜਾਰੀ ਹੈ।”