ਵੈਲਿੰਗਟਨ ਦੇ ਉੱਤਰ ਵਿੱਚ ਪੁਕੇਰੂਆ ਬੇ ਨੇੜੇ ਮੁੱਖ ਹਾਈਵੇਅ ‘ਤੇ ਇੱਕ ਭਿਆਨਕ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਹਾਦਸੇ ਕਾਰਨ ਸੜਕ ਵੀ ਬੰਦ ਹੋ ਗਈ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਾਰ ਪਲਟਣ ਕਾਰਨ ਇਹ ਹਾਦਸਾ ਵਾਪਰਿਆ ਹੈ। ਪੁਲਿਸ ਨੇ ਦੱਸਿਆ ਕਿ ਸਵੇਰੇ ਕਰੀਬ 10.30 ਵਜੇ ਇੱਕ ਵਾਹਨ ਨੇ ਸਟੇਟ ਹਾਈਵੇਅ 59 ਦੀਆਂ ਦੋਵੇਂ ਲੇਨਾਂ ਨੂੰ ਰੋਕ ਦਿੱਤਾ ਸੀ।
ਐਮਰਜੈਂਸੀ ਸੇਵਾਵਾਂ ਨੇ ਸਵੇਰੇ 11 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਹਾਦਸੇ ਦਾ ਜਵਾਬ ਦਿੱਤਾ, ਪਰ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਵਿੱਚ ਸਿਰਫ਼ ਇੱਕ ਵਾਹਨ ਸ਼ਾਮਿਲ ਸੀ। ਹਾਦਸੇ ਕਾਰਨ ਸੜਕ ਦੇ ਕੁੱਝ ਸਮੇਂ ਲਈ ਬੰਦ ਰਹਿਣ ਦੀ ਸੰਭਾਵਨਾ ਹੈ।