ਬੀਤੀ ਰਾਤ ਆਕਲੈਂਡ ਦੇ ਰੇਮੂਏਰਾ ਵਿੱਚ ਇੱਕ ਰੋਡਵਰਕ ਸਾਈਟ ‘ਤੇ ਘੁੰਮਣ ਵਾਲੇ ਇੱਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਵਿਕਟੋਰੀਆ ਐਵੇਨਿਊ ‘ਤੇ ਰਾਤ 10 ਵਜੇ ਤੋਂ ਥੋੜ੍ਹੀ ਦੇਰ ਬਾਅਦ ਵਾਪਰੀ ਸੀ। ਪੁਲਿਸ ਨੇ ਕਿਹਾ, “ਘਟਨਾ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਪੈਦਲ ਯਾਤਰੀ ਆਕਲੈਂਡ ਸਿਟੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।” “ਦੁਰਘਟਨਾ ਤੋਂ ਤੁਰੰਤ ਬਾਅਦ ਟਰੱਕ ਵਾਲਾ ਘਟਨਾ ਸਥਾਨ ਤੋਂ ਫਰਾਰ ਹੋ ਗਿਆ ਸੀ ਪਰ ਪੁਲਿਸ ਨੇ ਥੋੜੇ ਸਮੇਂ ਬਾਅਦ ਹੀ ਪਾਪਾਟੋਏਟੋਏ ਖੇਤਰ ਵਿੱਚ ਵਾਹਨ ਅਤੇ ਡਰਾਈਵਰ ਨੂੰ ਲੱਭ ਲਿਆ ਸੀ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।” ਸੇਂਟ ਜੌਨ ਐਂਬੂਲੈਂਸ ਨੇ ਇੱਕ ਐਂਬੂਲੈਂਸ ਅਤੇ ਦੋ ਰੈਪਿਡ ਰਿਸਪਾਂਸ ਵਾਹਨਾਂ ਨਾਲ ਘਟਨਾ ਦਾ ਜਵਾਬ ਦਿੱਤਾ ਸੀ।
