ਵੀਰਵਾਰ ਨੂੰ ਹੈਮਿਲਟਨ ਈਸਟ ਵਿੱਚ ਹੋਈ ਲੁੱਟ ਦੀ ਕੋਸ਼ਿਸ਼ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਇੱਕ 37 ਸਾਲਾ ਵਿਅਕਤੀ ਸ਼ੁੱਕਰਵਾਰ ਨੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਿਕ ਪੁਲਿਸ ਨੂੰ ਦੁਪਹਿਰ ਤੋਂ ਬਾਅਦ ਕਲਾਈਡ ਸਟਰੀਟ ਵਿੱਚ ਇੱਕ ਕਾਰੋਬਾਰ ਲਈ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਚਾਕੂ ਲੈ ਕੇ ਦੁਕਾਨ ਅੰਦਰ ਦਾਖਲ ਹੋਇਆ ਸੀ ਅਤੇ ਪੈਸਿਆਂ ਦੀ ਮੰਗ ਕੀਤੀ ਸੀ। ਇਸ ਮਗਰੋਂ ਅਧਿਕਾਰੀ ਪੰਜ ਮਿੰਟ ਬਾਅਦ ਮੌਕੇ ‘ਤੇ ਪਹੁੰਚੇ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਵਿਅਕਤੀ ‘ਤੇ ਲੁੱਟ ਦੀ ਕੋਸ਼ਿਸ਼, ਮੈਥਾਮਫੇਟਾਮਾਈਨ ਰੱਖਣ ਅਤੇ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਾਏ ਗਏ ਹਨ।
