ਸਿਡਨੀ ਦੇ ਬਰੋਨਟੇ ਬੀਚ ਨਾਲ ਸਬੰਧਿਤ ਇੱਕ ਹੈਰਾਨੀਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇੱਥੇ ਇੱਕ ਭਾਰਤੀ ਮੂਲ ਦੇ 63 ਸਾਲ ਦੇ ਵਿਅਕਤੀ ਨੂੰ ਗੋਰੀਆਂ ਦੀਆਂ ਗਲਤ ਤਸਵੀਰਾਂ ਖਿੱਚਣ ਲਈ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਕਮਲ ਅਰੋੜਾ ਨਾਮ ਦੇ ਵਿਅਕਤੀ ‘ਤੇ ਇਲਜ਼ਾਮ ਹੈ ਕਿ ਸਿਡਨੀ ਦੇ ਬਰੋਂਟੇ ਬੀਚ ‘ਤੇ ਘੁੰਮਣ ਆਉਣ ਮਗਰੋਂ ਉੱਥੇ ਸਨਬਾਥ ਕਰਦੀਆਂ ਮਹਿਲਾਵਾਂ ਦੀਆਂ ਤਸਵੀਰਾਂ ਆਪਣੇ ਕੈਮਰੇ ਵਿੱਚ ਬਿਨ੍ਹਾਂ ਮਨਜੂਰੀ ਚੋਰੀ-ਛੁਪੇ ਲੈ ਰਿਹਾ ਸੀ, ਇਸ ਸਬੰਧੀ ਕਮਲ ਅਰੋੜਾ ‘ਤੇ 3 ਵੱਖੋ-ਵੱਖ ਇਲਜ਼ਾਮ ਲਗਾਏ ਗਏ ਹਨ। ਗ੍ਰਿਫਤਾਰੀ ਤੋਂ ਬਾਅਦ ਕਮਲ ਅਰੋੜਾ ਦੀ ਜਮਾਨਤ ਵੀ ਰੱਦ ਕਰ ਦਿੱਤੀ ਗਈ ਸੀ।