ਪਾਪਾਕੁਰਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਸ਼ਰਾਬ ਦੀ ਕਾਨੂੰਨੀ ਲਿਮਟ ਤੋਂ ਪੰਜ ਗੁਣਾ ਵੱਧ ਦਾਰੂ ਪੀ ਕੇ ਗੱਡੀ ਚਲਾ ਰਿਹਾ ਸੀ ਅਤੇ ਉਸ ਨੇ ਇੱਕ ਖੰਭੇ ਨੂੰ ਵੀ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਿਕ ਹਾਦਸਾ ਸੋਮਵਾਰ ਸ਼ਾਮ ਕਰੀਬ 5 ਵਜੇ ਹੋਇਆ ਸੀ ਜਦੋਂ ਕਾਰ ਕਲੀਵੇਡਨ-ਕਾਵਾਕਾਵਾ ਰੋਡ ਤੋਂ ਬੇਕਾਬੂ ਹੋ ਕੇ ਇਕ ਖੰਭੇ ਨਾਲ ਟਕਰਾ ਗਈ ਸੀ। ਇਸ ਦੌਰਾਨ ਬਿਜਲੀ ਦੀਆਂ ਲਾਈਨਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ ਅਤੇ ਇੱਕ ਲੇਨ ਵੀ ਬੰਦ ਹੋ ਗਈ ਸੀ ਅਤੇ ਐਮਰਜੈਂਸੀ ਸੇਵਾਵਾਂ ਵੀ ਮੌਕੇ ‘ਤੇ ਪਹੁੰਚੀਆਂ ਸਨ। ਹਾਲਾਂਕਿ ਇਸ ਦੌਰਾਨ ਡਰਾਈਵਰ ਬਿਲਕੁੱਲ ਸੁਰੱਖਿਅਤ ਸੀ ਓਥੈ ਹੀ ਰਾਹਤ ਵਾਲੀ ਗੱਲ ਰਹੀ ਕਿ ਕੋਈ ਹੋਰ ਸੜਕ ‘ਤੇ ਜਾਂਦਾ ਵਿਅਕਤੀ ਵੀ ਇਸ ਕਾਰ ਦੀ ਚਪੇਟ ‘ਚ ਨਹੀਂ ਆਇਆ।
ਪੁਲਿਸ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਵਿਅਕਤੀ ਨੇ 1305mcg ਤੱਕ ਸ਼ਰਾਬ ਪੀਤੀ ਹੋਈ ਸੀ ਜਦਕਿ ਨਿਊਜ਼ੀਲੈਂਡ ਵਿੱਚ ਕਾਨੂੰਨੀ ਸੀਮਾ 250mcg ਹੈ, ਭਾਵ ਉਹ ਪੰਜ ਗੁਣਾ ਵੱਧ ਸੀ।ਪਾਪਾਕੁਰਾ ਦੇ ਇਸ 33 ਸਾਲਾ ਵਿਅਕਤੀ ਦੇ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਹੁਣ ਉਸਨੂੰ ਅਦਾਲਤ ਵਿੱਚ ਪੇਸ਼ ਹੋਣਾ ਪਏਗਾ।