ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਬਰਦਵਾਨ ਤੋਂ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਉਨ੍ਹਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਬਰਦਵਾਨ ਤੋਂ ਪਰਤਣ ਤੋਂ ਬਾਅਦ ਮਮਤਾ ਬੈਨਰਜੀ ਬੁੱਧਵਾਰ ਸ਼ਾਮ ਨੂੰ ਰਾਜ ਭਵਨ ਗਏ ਸੀ ਅਤੇ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ। ਉੱਥੇ ਉਨ੍ਹਾਂ ਨੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ ਅਤੇ ਇਸ ਨਾਲ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਇਕ ਕਾਰ ਉਨ੍ਹਾਂ ਦੇ ਕਾਫਲੇ ‘ਚ ਦਾਖਲ ਹੋ ਗਈ, ਜਿਸ ਕਾਰਨ ਉਨ੍ਹਾਂ ਦੇ ਡਰਾਈਵਰ ਨੂੰ ਬ੍ਰੇਕ ਲਗਾਉਣ ਲਈ ਮਜਬੂਰ ਹੋਣਾ ਪਿਆ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦਾ ਸਿਰ ਅਜੇ ਵੀ ਘੁੰਮ ਰਿਹਾ ਹੈ। ਦਰਦ ਹੋ ਰਿਹਾ ਹੈ। ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੂੰ ਬੁਖਾਰ ਹੈ।
ਮਮਤਾ ਬੈਨਰਜੀ ਦੇ ਸਿਰ ‘ਤੇ ਛੋਟੀ ਪੱਟੀ ਬੰਨ੍ਹੀ ਹੋਈ ਸੀ। ਉਨ੍ਹਾਂ ਨੇ ਕਿਹਾ, ”ਇਕ ਕਾਰ ਅਚਾਨਕ ਮੇਰੇ ਕਾਫਲੇ ‘ਚ ਦਾਖਲ ਹੋ ਗਈ। ਕਾਰ 200 ਕਿਲੋਮੀਟਰ ਦੀ ਰਫਤਾਰ ਨਾਲ ਜਾ ਰਹੀ ਸੀ। ਮੇਰੇ ਡਰਾਈਵਰ ਨੇ ਜ਼ੋਰ ਨਾਲ ਬ੍ਰੇਕਾਂ ਮਾਰੀਆਂ। “ਮੇਰਾ ਸਿਰ ਡੈਸ਼ਬੋਰਡ ਨਾਲ ਟਕਰਾ ਗਿਆ।” ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਵੀ ਸਿਰ ਦਰਦ ਹੋ ਰਿਹਾ ਹੈ। ਸਿਰ ਅਜੇ ਵੀ ਘੁੰਮ ਰਿਹਾ ਹੈ। ਇਸ ਦੇ ਬਾਵਜੂਦ ਮੈਂ ਕੰਮ ਕੀਤਾ। ਮੈਨੂੰ ਵੀ ਥੋੜੀ ਠੰਡ ਮਹਿਸੂਸ ਹੋ ਰਹੀ ਹੈ। ਮੈਂ ਹੁਣ ਘਰ ਜਾ ਰਹੀ ਹਾਂ। ਸਥਿਤੀ ਬਾਰੇ ਦੱਸਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ, “ਮੇਰੀ ਕਾਰ ਦੀ ਖਿੜਕੀ ਖੁੱਲ੍ਹੀ ਸੀ। ਜੇ ਸ਼ੀਸ਼ਾ ਬੰਦ ਹੁੰਦਾ ਤਾਂ ਮੈਂ ਮਰ ਜਾਣਾ ਸੀ। ਸ਼ੀਸ਼ਾ ਟੁੱਟ ਕੇ ਮੇਰੇ ਉੱਤੇ ਡਿੱਗ ਪੈਂਦਾ ਅਤੇ ਮੈਂ ਹੋਰ ਵੀ ਜ਼ਖਮੀ ਹੋ ਜਾਂਦੀ। ਮੈਂ ਇਸ ਸਮੇਂ ਹਸਪਤਾਲ ਨਹੀਂ ਜਾ ਰਹੀ ਹਾਂ।
ਉਨ੍ਹਾਂ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰੇਗੀ ਕਿ ਇਹ ਕਾਰ ਕਿਸ ਦੀ ਹੈ। ਮੈਂ ਇਸ ਬਾਰੇ ਕੁਝ ਨਹੀਂ ਕਹਾਂਗੀ ਕਿ ਕੋਈ ਸਾਜ਼ਿਸ਼ ਸੀ ਜਾਂ ਨਹੀਂ। ਪੁਲਿਸ ਨੂੰ ਜਾਂਚ ਕਰਨ ਦਿਓ। ਇਸ ਤੋਂ ਪਹਿਲਾਂ ਬੀਐਸਐਫ ਦੀ ਵਰਦੀ ਵਿੱਚ ਇੱਕ ਵਿਅਕਤੀ ਉਨ੍ਹਾਂ ਦੇ ਘਰ ਵਿੱਚ ਦਾਖਲ ਹੋਇਆ ਸੀ। ਮਮਤਾ ਬੈਨਰਜੀ ਨੇ ਬਰਦਵਾਨ ਦੇ ਗੋਦਰ ਮੈਦਾਨ ‘ਚ ਪ੍ਰਸ਼ਾਸਨਿਕ ਬੈਠਕ ਕੀਤੀ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੋਲਕਾਤਾ ਵਾਪਸ ਜਾਣ ਲਈ ਕਾਰ ਵਿੱਚ ਸਵਾਰ ਹੋ ਗਏ। ਮੀਟਿੰਗ ਵਾਲੀ ਥਾਂ ਤੋਂ ਜੀ.ਟੀ.ਰੋਡ ‘ਤੇ ਚੜ੍ਹਦੇ ਸਮੇਂ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਉਸ ਝਟਕੇ ‘ਚ ਮੁੱਖ ਮੰਤਰੀ ਦੇ ਮੱਥੇ ‘ਤੇ ਸੱਟ ਲੱਗ ਗਈ।