ਜੇਕਰ ਤੁਸੀ ਵਾਇਕਾਟੋ ਦੇ ਵਸਨੀਕ ਹੋ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਪੜ੍ਹ ਲਿਓ ਨਹੀਂ ਤਾਂ ਫਿਰ ਤੁਹਾਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦਰਅਸਲ ਵਾਇਕਾਟੋ ‘ਚ ਪਾਣੀ ਦੀ ਕਮੀ ਵੱਧ ਸਕਦੀ ਹੈ ਜਿਸ ਕਾਰਨ ਤੁਹਾਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ। ਇਸੇ ਲਈ ਵਾਇਕਾਟੋ ਦੇ ਟੀ ਅਰੋਹਾ ਦੇ ਵਾਸੀਆਂ ਨੂੰ ਜਲ ਵਿਭਾਗ ਨੇ ਪਾਣੀ ਬਚਾਅ ਕੇ ਰੱਖਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਇਹ ਚਿਤਾਵਨੀ ਹਮਿਲਟਨ ਤੋਂ 55 ਮਿੰਟ ਦੀ ਦੂਰੀ ‘ਤੇ ਸਥਿਤ ਇੱਕ ਵਾਟਰ ਟਰੀਟਮੈਂਟ ਪਲਾਂਟ ਵਿੱਚ ਖਰਾਬੀ ਆਉਣ ਦੇ ਕਾਰਨ ਜਾਰੀ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਡਿਸ਼ਵਾਸ਼ਰ, ਵਾਸ਼ਿੰਗ ਮਸ਼ੀਨ, ਬਾਥਰੂਮ ਜਾਂ ਬਾਗ ਵਿੱਚ ਪਾਣੀ ਵਰਤਣ ਤੋਂ ਸੰਕੋਚ ਕਰਨ ਦੇ ਲਈ ਕਿਹਾ ਗਿਆ ਹੈ। ਇਹ ਚਿਤਾਵਨੀ ਮਾਟਾਮਾਟਾ-ਪਿਆਕੋ ਡਿਸਟ੍ਰੀਕਟ ਕਾਉਂਸਲ ਵੱਲੋਂ ਜਾਰੀ ਕੀਤੀ ਗਈ ਹੈ।