ਮਲੇਸ਼ੀਆ ਦੇ ਰਾਜਾ ਸੁਲਤਾਨ ਅਬਦੁੱਲਾ ਸੁਲਤਾਨ ਅਹਿਮਦ ਸ਼ਾਹ ਅਤੇ ਮਹਾਰਾਣੀ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੈ। ਸ਼ਨੀਵਾਰ ਨੂੰ ਮਹਿਲ ਦੇ ਇੱਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਬਿਆਨ ਵਿਚ ਸ਼ਾਹੀ ਪਰਿਵਾਰ ਦੇ ਕੰਟਰੋਲਰ ਅਹਿਮਦ ਫਾਦਿਲ ਸ਼ਮਸੂਦੀਨ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ਾਹੀ ਜੋੜੇ ਵਿੱਚ ਲਾਗ ਦੇ ਹਲਕੇ ਲੱਛਣ ਦਿਖਾਈ ਦਿੱਤੇ ਹਨ, ਪਰ ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ।
ਅਹਿਮਦ ਫਾਦਿਲ ਨੇ ਕਿਹਾ, “ਸ਼ਾਹੀ ਜੋੜਾ ਕੋਰੋਨਾ ਦੇ ਮਾਮਲੇ ਵਿੱਚ ਹਲਕੇ ਲੱਛਣਾਂ ਵਾਲੇ ਜਾਂ ਬਿਨਾਂ ਲੱਛਣਾਂ ਵਾਲੇ ਲੋਕਾਂ ਲਈ ਸਿਹਤ ਮੰਤਰਾਲੇ ਦੇ ਐਸਓਪੀ ਦੇ ਅਨੁਸਾਰ ਕੁਆਰੰਟੀਨ ਵਿੱਚ ਹੈ।”