ਭਾਰਤੀ ਮੂਲ ਦੀ ਨਿਊਜ਼ੀਲੈਂਡ ਪੁਲਿਸ ਵਿੱਚ ਪਹਿਲੀ ਮਲਿਆਲੀ ਪੁਲਿਸ ਅਧਿਕਾਰੀ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਮਲਿਆਲੀ ਪੁਲਿਸ ਅਧਿਕਾਰੀ ਅਲੀਨਾ ਅਭਿਲਾਸ਼ ਨੇ ਪੰਜਾਬੀ ਮੂਲ ਦੇ ਨੌਜਵਾਨ ਕਰਨਵੀਰ ਸਿੰਘ ਨਾਲ ਵਿਆਹ ਕਰਵਾ ਨਵੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਕੇਰਲ ਦੇ ਕੋਟਯਮ ਜਿਲ੍ਹੇ ਦੇ ਪਾਲਾ ਕੈਥਡਰਲ ਵਿਖੇ 24 ਸਾਲ ਦੀ ਅਲੀਨਾ ਨੇ 27 ਸਾਲ ਦੇ ਕਰਨਵੀਰ ਸਿੰਘ ਨਾਲ ਵਿਆਹ ਕਰਵਾ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਹੈ। ਕਰਨਵੀਰ ਸਿੰਘ ਆਕਲੈਂਡ ਦੀ ਟੋਮੀ ਹਿਲਫਾਇਰ ਲਈ ਅਸੀਸਟੈਂਟ ਮੈਨੇਜਰ ਵੱਜੋਂ ਨੌਕਰੀ ਕਰਦਾ ਹੈ। ਜਦਕਿ ਅਲੀਨਾ ਨਿਊਜੀਲੈਂਡ ਪੁਲਿਸ ਵਿੱਚ ਬਤੌਰ ਅਧਿਕਾਰੀ ਤਇਨਾਤ ਹੈ ਅਤੇ ਉਹ ਮਲਿਆਲੀ ਮੂਲ ਦੀ ਪਹਿਲੀ ਮਹਿਲਾ ਹੈ, ਜਿਸਨੇ ਨਿਊਜੀਲੈਂਡ ਪੁਲਿਸ ਵਿੱਚ ਨੌਕਰੀ ਹਾਸਿਲ ਕੀਤੀ ਹੈ।
