ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੇ ਨਾਲ ਜਹਾਜ਼ ਵਿੱਚ 9 ਹੋਰ ਲੋਕ ਸਵਾਰ ਸਨ। ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 9.17 ਵਜੇ ਰਵਾਨਾ ਹੋਇਆ ਸੀ ਅਤੇ 45 ਮਿੰਟ ਬਾਅਦ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਏਅਰਪੋਰਟ ਅਥਾਰਟੀ ਨੇ ਜਹਾਜ਼ ਨੂੰ ਵਾਪਸ ਜਾਣ ਦਾ ਨਿਰਦੇਸ਼ ਦਿੱਤਾ, ਜਿਸ ਤੋਂ ਬਾਅਦ ਏਅਰ ਟ੍ਰੈਫਿਕ ਅਥਾਰਟੀ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ। ਜਿਸ ਤੋਂ ਬਾਅਦ ਜਹਾਜ਼ ਦੀ ਭਾਲ ਲਈ ਵੱਡਾ ਅਭਿਆਨ ਚਲਾਇਆ ਗਿਆ। ਕਈ ਘੰਟਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਜਹਾਜ਼ ਦਾ ਮਲਬਾ ਚਿਕਾਂਗਾਵਾ ਜੰਗਲ ਦੇ ਪਹਾੜਾਂ ‘ਚੋਂ ਮਿਲਿਆ। ਪ੍ਰਧਾਨ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਹੈ।
![malawi-vice-president-saulos-chilima-died](https://www.sadeaalaradio.co.nz/wp-content/uploads/2024/06/WhatsApp-Image-2024-06-11-at-23.32.11-950x534.jpeg)