ਨਿਊਜ਼ੀਲੈਂਡ ਵਾਸੀਆਂ ‘ਤੇ ਮੌਸਮ ਦੀ ਮਾਰ ਲਗਾਤਾਰ ਜਾਰੀ ਹੈ। ਉੱਥੇ ਹੀ ਭਾਰੀ ਮੀਂਹ ਕਾਰਨ ਕਈ ਥਾਵਾਂ ‘ਤੇ ਵੱਡਾ ਨੁਕਸਾਨ ਵੀ ਹੋਇਆ ਹੈ। ਇੰਨ੍ਹਾਂ ਹੀ ਨਹੀਂ ਐਸ਼ਬਰਟਨ ਤੇ ਟਿਮਰੂ ਵਿਚਾਲੇ ਰੇਲਵੇ ਦਾ ਪੁੱਲ ਵੀ ਭਾਰੀ ਮੀਂਹ ਕਾਰਨ ਰੁੜ ਗਿਆ ਹੈ। ਖਰਾਬ ਮੌਸਮ ਦੇ ਕਾਰਨ ਦੇਸ਼ ਦੀ ਟਰਾਂਸਪੋਰਟ ਏਜੰਸੀ ਦੇ ਵੱਲੋਂ ਵੀ ਸੜਕਾਂ ‘ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਰਫ਼ਤਾਰ ਨੂੰ ਕੰਟਰੋਲ ‘ਚ ਰੱਖਣ ਅਤੇ ਧਿਆਨ ਨਾਲ ਗੱਡੀਆਂ ਚਲਾਉਣ ਲਈ ਕਿਹਾ ਗਿਆ ਹੈ।
