ਨਿਊਜ਼ੀਲੈਂਡ ਵਾਸੀਆਂ ਨੂੰ ਦੇਸ਼ ਦੇ ਸਿਹਤ ਵਿਭਾਗ ਦੇ ਵੱਲੋਂ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਦਰਅਸਲ Te Whatu Ora Health NZ (HNZ) ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਨਿਊਜ਼ੀਲੈਂਡ ਦੇ ਲੋਕਾਂ ਨੂੰ ਮੁਫਤ COVID-ਸਬੰਧਿਤ GP ਵਿਜ਼ਿਟਾਂ ਅਤੇ RATs (ਰੈਪਿਡ ਐਂਟੀਜੇਨ ਟੈਸਟ) ਦੇ ਲਈ ਪੈਸੇ ਦੇਣੇ ਪੈਣਗੇ। ਹਾਲਾਂਕਿ ਵੈਕਸੀਨ ਮੁਫਤ ਰਹੇਗੀ ਇਸ ਦੇ ਨਾਲ ਹੀ ਉਹਨਾਂ ਲਈ ਐਂਟੀਵਾਇਰਲ ਵੀ ਜੋ ਯੋਗ ਹਨ। ਦੱਸ ਦੇਈਏ ਹੁਣ ਤੱਕ ਦੇਸ਼ ਦੇ ਲੋਕਾਂ ਲਈ GP ਵਿਜ਼ਿਟ ਸਹੂਲਤ ਮੁਫ਼ਤ ਸੀ। ਸੋਮਵਾਰ 1 ਜੁਲਾਈ ਤੋਂ, 14 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਪਣੇ ਡਾਕਟਰ, ਜੀਪੀ, ਜਾਂ ਹੋਰ ਹੌਓਰਾ/ਸਿਹਤ ਸੰਭਾਲ ਪ੍ਰਦਾਤਾ ਨੂੰ ਕੋਵਿਡ-19 ਮੁਲਾਕਾਤਾਂ ਲਈ ਭੁਗਤਾਨ ਕਰਨਾ ਪਵੇਗਾ। ਉੱਥੇ ਹੀ RATs (ਰੈਪਿਡ ਐਂਟੀਜੇਨ ਟੈਸਟ) 30 ਸਤੰਬਰ ਤੱਕ, ਹੋਰ ਤਿੰਨ ਮਹੀਨਿਆਂ ਲਈ ਜਨਤਾ ਲਈ ਮੁਫਤ ਰਹਿਣਗੇ।