ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਵੈਸਟਪੈਕ ਨੇ ਤਿੰਨ ਹਫ਼ਤਿਆਂ ਵਿੱਚ ਦੂਜੀ ਵਾਰ ਆਪਣੇ ਹੋਮ ਲੋਨ ਦਰਾਂ ਵਿੱਚ ਕਟੌਤੀ ਕੀਤੀ ਹੈ। ਪ੍ਰਮੁੱਖ ਬੈਂਕਾਂ ਨੇ ਪਿਛਲੇ ਦੋ ਹਫ਼ਤਿਆਂ ਵਿੱਚ ਆਪਣੀਆਂ ਦਰਾਂ ‘ਚ ਵੱਡੀ ਕਟੌਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਵੈਸਟਪੈਕ ਵੱਲੋਂ ਤਾਜ਼ਾ ਕਟੌਤੀ ਤੋਂ ਬਾਅਦ ਇੱਕ ਸਾਲ, 18-ਮਹੀਨੇ, 3 ਸਾਲ ਤੇ 4 ਸਾਲ ਦੇ ਮੋਰਗੇਜ ਦੀਆਂ ਸ਼ਰਤਾਂ ਵਿੱਚ, ਹੁਣ ਸਭ ਤੋਂ ਘੱਟ ਵਿਸ਼ੇਸ਼ ਦਰਾਂ ਆਫਰ ਕਰ ਰਿਹਾ ਹੈ।
