ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਦਰਮਿਆਨ ਤਕਰਾਰ ਵਧਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਦੋਵੇਂ ਧਿਰਾਂ ਇੱਕ-ਦੂਜੇ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕਰ ਰਹੀਆਂ ਹਨ। ਕੈਪਟਨ ਦੇ ਨਵੀਂ ਪਾਰਟੀ ਬਣਾਉਣ ਦੇ ਐਲਾਨ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਆਪ ਨੇ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅਰੂਸਾ ਆਲਮ ਨੂੰ ਲੈ ਕੇ ਜਿਥੇ ਕਾਂਗਰਸ ਵਿੱਚ ਸਿਆਸਤ ਗਰਮਾਈ ਹੋਈ ਹੈ, ਉਥੇ ਵਿਰੋਧੀ ਪਾਰਟੀਆਂ ਵੀ ਪਿੱਛੇ ਨਹੀਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਇਸ ਮਾਮਲੇ ‘ਚ ਨਿਸ਼ਾਨਾ ਸਾਧਿਆ ਹੈ।
ਮਜੀਠੀਆ ਨੇ ਕਿਹਾ ਕਿ ਅਰੂਸਾ ਮਾਮਲੇ ਵਿੱਚ ਜੇ ਜਾਂਚ ਹੋਈ ਤਾਂ ਜਿਹੜਾ ਬੰਦਾ ਸਭ ਤੋਂ ਪਹਿਲਾ ਟੰਗਿਆ ਜਾਵੇਗਾ, ਉਹ ਹੈ ਡਿਪਟੀ ਸੀਐਮ ਰੰਧਾਵਾ। ਇਹ ਮੰਤਰੀ ਹੀ ਸਨ, ਜੋ ਅਰੂਸਾ ਦੇ ਆਉਣ ‘ਤੇ ਮਠਿਆਈਆਂ ਲੈ ਕੇ ਕੈਪਟਨ ਦੇ ਫਾਰਮ ਹਾਊਸ ‘ਤੇ ਜਾਂਦੇ ਸਨ। ਡਿਨਰ ‘ਤੇ ਆਪ ਵੀ ਪਹੁੰਚਦੇ ਸਨ। ਕਿਉਂਕਿ ਉਦੋਂ ਸਾਰੇ ਕੰਮ ਠੀਕ ਸਨ। ਹੁਣ ਇਹ ਸਾਰੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਪੌਣੇ ਪੰਜ ਸਾਲ ਉਸੇ ਮੁੱਖ ਮੰਤਰੀ ਦੇ ਗੁਣ ਗਾਉਂਦੇ ਰਹੇ ਰਹੇ ਹਨ। ਮਜੀਠੀਆ ਨੇ ਕਿਹਾ ਕਿ ਅਰੂਸਾ ਖਿਲਾਫ ਜਾਂਚ ਤਾਂ ਹੋਣੀ ਚਾਹੀਦੀ ਹੈ ਪਰ ਇਹ ਇਨਕੁਆਰੀ ਕੇਂਦਰ ਸਰਕਾਰ ਵੱਲੋਂ ਹੋਣੀ ਚਾਹੀਦੀ ਹੈ।