[gtranslate]

21 ਸਾਲ ਦੀ ਕੁੜੀ ਨੇ ਸਾਬਕਾ ਵਿਦੇਸ਼ ਮੰਤਰੀ ਨੂੰ ਦਿੱਤਾ ਜ਼ੋਰ ਦਾ ਝਟਕਾ, Nanaia Mahuta ਨੂੰ ਹਰਾ ਦੇਸ਼ ਦੀ ਸਭ ਤੋਂ ਨੌਜਵਾਨ MP ਬਣੀ Hana Maipi-Clarke

maipi-clarke becomes country's youngest mp

ਨਿਊਜ਼ੀਲੈਂਡ ‘ਚ ਹੋਈਆਂ ਚੋਣਾਂ ਦੇ ਨਤੀਜੇ ਅੱਜ ਐਲਾਨ ਦਿਤੇ ਗਏ ਹਨ, ਰੁਝਾਨਾਂ ਦੀਆਂ ਰਿਪੋਰਟਾਂ ਅਨੁਸਾਰ ਨੈਸ਼ਨਲ ਪਾਰਟੀ ਨੇ ਇੱਕ ਵੱਡੀ ਜਿੱਤ ਦਰਜ ਕੀਤੀ ਹੈ। ਉੱਥੇ ਇੰਨਾਂ ਨਤੀਜਿਆਂ ਦੇ ਵਿੱਚ ਇੱਕ ਹੋਰ ਅਹਿਮ ਗੱਲ ਇਹ ਹੈ ਕਿ ਟੀ ਪਾਟੀ ਮਾਓਰੀ ਦੀ ਉਮੀਦਵਾਰ 21 ਸਾਲਾ ਨੌਜਵਾਨ ਮੁਟਿਆਰ ਹਾਨਾ ਮਾਇਪੀ ਕਲਾਰਕ ਨੇ ਇੰਨਾਂ ਚੋਣਾਂ ‘ਚ ਜਿੱਤ ਦਰਜ ਕੀਤੀ ਹੈ। ਹਾਨਾ ਨੇ ਸਾਬਕਾ ਸਰਕਾਰ ਵਿੱਚ ਵਿਦੇਸ਼ ਮੰਤਰੀ ਰਹਿ ਚੁੱਕੀ ਨਨਾਇਆ ਮਹੁਤਾ ਨੂੰ ਕਰਾਰੀ ਹਾਰ ਦੇ ਕਿ ਜਿੱਤ ਦਰਜ ਕੀਤੀ ਹੈ। ਨਿਊਜੀਲੈਂਡ ਦੇ 170 ਸਾਲਾਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ 21 ਸਾਲਾ ਦਾ ਉਮੀਦਵਾਰ ਜਿੱਤਿਆ ਹੈ। ਹੋਰ ਵੀ ਮਹੱਤਪੂਰਨ ਗੱਲ ਇਹ ਹੈ ਕਿ ਨਨਾਇਆ ਮਹੁਤਾ ਆਪਣੇ ਹਲਕੇ ਵਿੱਚ 2008 ਤੋਂ ਮੈਂਬਰ ਪਾਰਲੀਮੈਂਟ ਦੀਆਂ ਚੋਣਾ ਜਿੱਤਦੀ ਆ ਰਹੀ ਸੀ। ਪਰ 21 ਸਾਲ ਦੀ ਇਸ ਮੁਟਿਆਰ ਨੇ ਚੋਣ ਜਿੱਤ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਦੱਸ ਦੇਈਏ ਹਾਨਾ ਮਾਈਪੀ-ਕਲਾਰਕ ਪ੍ਰਚਾਰ ਦੌਰਾਨ ਆਪਣੀ ਉਮਰ, ਜੋਸ਼ੀਲੇ ਭਾਸ਼ਣਾਂ ਅਤੇ ਰਿਪੋਰਟਿੰਗ ਦੀਆਂ ਘਟਨਾਵਾਂ ਨੂੰ ਲੈ ਕੇ ਸੁਰਖੀਆਂ ‘ਚ ਰਹੀ ਸੀ।

Leave a Reply

Your email address will not be published. Required fields are marked *