ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰਾ ਮਾਹੀ ਗਿੱਲ ਨੇ ਕਈ ਫਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਹੈ। ਹਾਲਾਂਕਿ ਉਹ ਪਿਛਲੇ ਕੁੱਝ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਦੂਰ ਹਨ। ਇਸ ਦੌਰਾਨ ਹੁਣ ਖਬਰ ਆਈ ਹੈ ਕਿ ਮਾਹੀ ਗਿੱਲ ਨੇ ਗੁਪਤ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ। ਹਾਲਾਂਕਿ ਅਦਾਕਾਰਾ ਨੇ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਗੁਪਤ ਰੱਖਿਆ ਹੈ। ਇਸ ਦੇ ਨਾਲ ਹੀ ਇੱਕ ਰਿਪੋਰਟ ਮੁਤਾਬਿਕ ਮਾਹੀ ਨੇ ਹੁਣ ਖੁਲਾਸਾ ਕੀਤਾ ਹੈ ਕਿ ਉਸਦਾ ਵਿਆਹ ਹੋ ਗਿਆ ਹੈ।
ਹਿੰਦੁਸਤਾਨ ਟਾਈਮ ਦੀ ਰਿਪੋਰਟ ਮੁਤਾਬਿਕ ਗਿੱਲ ਦਾ ਵਿਆਹ ਅਦਾਕਾਰ-ਉਦਮੀ ਰਵੀ ਕੇਸਰ ਨਾਲ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਦੋਵਾਂ ਨੇ ਸਾਲ 2019 ‘ਚ ਡਿਜੀਟਲ ਸੀਰੀਜ਼ ‘ਫਿਕਸਰ’ ‘ਚ ਸਕ੍ਰੀਨ ਸਪੇਸ ਸ਼ੇਅਰ ਕੀਤੀ ਸੀ। ਇਸ ਦੇ ਨਾਲ ਹੀ ਰਿਪੋਰਟ ਮੁਤਾਬਿਕ ਗਿੱਲ ਨੇ ਆਪਣਾ ਘਰ ਗੋਆ ਸ਼ਿਫਟ ਕਰ ਲਿਆ ਹੈ। ਜਿੱਥੇ ਉਹ ਆਪਣੇ ਪਤੀ ਅਤੇ ਬੇਟੀ ਵੇਰੋਨਿਕਾ ਨਾਲ ਰਹਿੰਦੀ ਹੈ। ਦੋਵਾਂ ਦਾ ਵਿਆਹ ਕਦੋਂ ਹੋਇਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਰਿਪੋਰਟ ਮੁਤਾਬਿਕ ਮਾਹੀ ਨੇ ਖੁਦ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ, ‘ਮੈਂ ਉਨ੍ਹਾਂ ਨਾਲ ਵਿਆਹ ਕਰਵਾ ਲਿਆ ਹੈ।’
ਮਾਹੀ ਗਿੱਲ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਨਿੱਜੀ ਰੱਖਿਆ ਹੈ। 2019 ਵਿੱਚ, ਗਿੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਨੇ ਐਲਾਨ ਕੀਤਾ ਕਿ ਉਸਦੀ ਇੱਕ ਢਾਈ ਸਾਲ ਦੀ ਧੀ ਹੈ। ਇਸ ਅਖਬਾਰ ਨੂੰ ਦਿੱਤੇ ਇੰਟਰਵਿਊ ਦੌਰਾਨ ਅਭਿਨੇਤਰੀ ਨੇ ਕਿਹਾ ਸੀ, ”ਵੇਰੋਨਿਕਾ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਨਾ ਕਰਨ ਦੇ ਨਿੱਜੀ ਕਾਰਨ ਹਨ। ਮੈਂ ਬਹੁਤ ਹੀ ਨਿਜੀ ਅਤੇ ਸ਼ਰਮੀਲੀ ਵਿਅਕਤੀ ਹਾਂ ਅਤੇ ਮੇਰੀ ਜ਼ਿੰਦਗੀ ‘ਚ ਅਜਿਹੀਆਂ ਕਈ ਚੀਜ਼ਾਂ ਆਈਆਂ ਹਨ ਜੋ ਜਨਤਕ ਤੌਰ ‘ਤੇ ਸਾਹਮਣੇ ਨਹੀਂ ਹਨ।”