ਭਾਰਤੀ ਕ੍ਰਿਕਟ ਦੇ ਸਭ ਤੋਂ ਸਫਲ ਕਪਤਾਨਾਂ ‘ਚੋਂ ਇੱਕ ਮਹਿੰਦਰ ਸਿੰਘ ਧੋਨੀ ਕੱਲ ਯਾਨੀ 25 ਸਤੰਬਰ ਨੂੰ ਵੱਡਾ ਫੈਸਲਾ ਲੈਣ ਜਾ ਰਹੇ ਹਨ। ਇੰਡੀਅਨ ਪ੍ਰੀਮੀਅਰ ਲੀਗ ‘ਚ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਕਰ ਰਹੇ ਧੋਨੀ ਨੇ ਖੁਦ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਉਹ ਕੱਲ੍ਹ (ਐਤਵਾਰ) ਦੁਪਹਿਰ 2 ਵਜੇ ਫੇਸਬੁੱਕ ਲਾਈਵ ‘ਤੇ ਇੱਕ ਮਜ਼ਾਕੀਆ ਖਬਰ ਦੇਣ ਜਾ ਰਹੇ ਹਨ। ਐੱਮਐੱਸ ਧੋਨੀ ਨੇ ਆਪਣੇ ਫੇਸਬੁੱਕ ਪ੍ਰੋਫਾਈਲ ‘ਤੇ ਪੋਸਟ ਕਰਕੇ ਲਾਈਵ ਹੋਣ ਦੀ ਜਾਣਕਾਰੀ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਮਾਹੀ ਕੋਈ ਵੱਡਾ ਐਲਾਨ ਕਰ ਸਕਦੇ ਹਨ। ਮਹਿੰਦਰ ਸਿੰਘ ਧੋਨੀ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਜੁੜਨ ਜਾ ਰਹੇ ਹਨ। 25 ਸਤੰਬਰ ਨੂੰ ਧੋਨੀ ਆਪਣੇ ਪ੍ਰਸ਼ੰਸਕਾਂ ਨਾਲ ਗੱਲ ਕਰਨਗੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਕੋਈ ਵੱਡਾ ਫੈਸਲਾ ਲੈਣ ਜਾ ਰਹੇ ਹਨ।
ਐਮਐਸ ਧੋਨੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, “ਮੈਂ ਤੁਹਾਡੇ ਨਾਲ ਇੱਕ ਖਬਰ ਸਾਂਝੀ ਕਰਾਂਗਾ। ਮੈਂ 25 ਸਤੰਬਰ ਨੂੰ ਦੁਪਹਿਰ 2 ਵਜੇ ਲਾਈਵ ਆ ਕੇ ਇਹ ਜਾਣਕਾਰੀ ਦੇਵਾਂਗਾ। ਉਮੀਦ ਹੈ ਕਿ ਤੁਸੀਂ ਸਾਰੇ ਉੱਥੇ ਹੋਵੋਗੇ।”