ਅੱਜ ਤੜਕਸਾਰ ਵੈਲਿੰਗਟਨ ‘ਚ 5.7 ਦੀ ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਸਵੇਰੇ 5,08 ਵਜੇ ਆਇਆ, ਜਿਸਦਾ ਕੇਂਦਰ ਵੈਲਿੰਗਟਨ ਤੋਂ 25 ਕਿਲੋਮੀਟਰ ਪੱਛਮ ਵਿਚ 31 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਵੈਲਿੰਗਟਨ ਖੇਤਰ ਦੇ ਐਮਰਜੈਂਸੀ ਪ੍ਰਬੰਧਨ ਨੇ ਆਪਣੇ ਫੇਸਬੁੱਕ ਪੇਜ ‘ਤੇ ਕਿਹਾ ਕਿ ਸੁਨਾਮੀ ਦੀ ਕੋਈ ਚਿਤਾਵਨੀ ਨਹੀਂ ਹੈ। ਖ਼ਬਰ ਲਿਖੇ ਜਾਣ ਤੱਕ 37,000 ਤੋਂ ਵੱਧ ਲੋਕਾਂ ਨੇ ਜਿਓਨੇਟ ਵੈੱਬਸਾਈਟ ‘ਤੇ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਦਿੱਤੀ ਹੈ, ਇਹ ਝਟਕੇ ਉੱਤਰ ਵਿੱਚ ਆਕਲੈਂਡ ਦੇ ਉੱਤਰੀ ਕਿਨਾਰੇ ਤੋਂ ਲੈ ਕੇ ਦੱਖਣ ਵਿੱਚ ਇਨਵਰਕਾਰਗਿਲ ਤੱਕ ਮਹਿਸੂਸ ਕੀਤੇ ਗਏ ਹਨ। ਵੈਲਿੰਗਟਨ ਟਰਾਂਸਪੋਰਟ ਆਪਰੇਟਰ ਮੈਟਲਿੰਕ ਦਾ ਕਹਿਣਾ ਹੈ ਕਿ ਉਹ ਅਗਲੇ ਨੋਟਿਸ ਤੱਕ ਰੇਲਗੱਡੀਆਂ ਨੂੰ ਬੱਸਾਂ ਨਾਲ ਬਦਲ ਰਹੇ ਹਨ।