ਕੀ ਤੁਹਾਨੂੰ ਵੀ ਮਹਿਸੂਸ ਹੋਏ ਨੇ ਭੂਚਾਲ ਦੇ ਝਟਕੇ ? ਪੋਰਾਂਗਹਾਉ ਦੇ ਬਿਲਕੁਲ ਪੱਛਮ ਵਿੱਚ ਕੇਂਦਰਿਤ ਇੱਕ 5.2 ਤੀਬਰਤਾ ਦੇ ਭੂਚਾਲ ਨੇ ਅੱਜ ਸਵੇਰੇ ਹੇਠਲੇ ਉੱਤਰੀ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸਦੇ ਬਾਅਦ ਬਾਅਦ ਦੇ ਝਟਕਿਆਂ ਦੀ ਇੱਕ ਲੜੀ ਨੂੰ ਹਜ਼ਾਰਾਂ ਲੋਕਾਂ ਨੇ ਮਹਿਸੂਸ ਕੀਤਾ। ਜੀਓਨੈੱਟ ਨੇ ਕਿਹਾ ਕਿ ਸਵੇਰੇ 3.18 ਵਜੇ ਆਇਆ ਭੂਚਾਲ ਲਗਭਗ 10 ਕਿਲੋਮੀਟਰ ਡੂੰਘਾ ਸੀ। ਇਸ ਤੋਂ ਬਾਅਦ ਤੜਕੇ 3.30 ਵਜੇ 4 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਜਿਓਨੈੱਟ ਦੀ ਵੈੱਬਸਾਈਟ ‘ਤੇ 5000 ਤੋਂ ਵੱਧ ਲੋਕਾਂ ਨੇ ਸ਼ੁਰੂਆਤੀ ਭੂਚਾਲ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਹੈ। ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੇ ਨਾਲ ਹੀ ਕਿਸੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ ਹੈ।
![magnitude 5.2 earthquake shakes](https://www.sadeaalaradio.co.nz/wp-content/uploads/2024/01/85fc6a05-c9d9-41d1-8ec0-f84ecd9a3ab0-950x534.jpg)