ਵੀਰਵਾਰ ਸਵੇਰੇ ਉੱਤਰੀ ਕੈਂਟਰਬਰੀ ਵਿੱਚ 5.1 ਤੀਬਰਤਾ ਦਾ ਭੂਚਾਲ ਆਇਆ ਹੈ। ਭੂਚਾਲ ਸਵੇਰੇ 6.45 ਵਜੇ ਆਇਆ, ਅਤੇ ਇਸਦਾ ਕੇਂਦਰ ਕਲਵਰਡਨ ਤੋਂ 35 ਕਿਲੋਮੀਟਰ ਪੱਛਮ ਵਿੱਚ 5 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਭੁਚਾਲ ਦੇ ਕੁੱਝ ਮਿੰਟਾਂ ਬਾਅਦ ਹੀ 2421 ਲੋਕਾਂ ਨੇ ਜੀਓਨੈੱਟ ਦੀ ਵੈੱਬਸਾਈਟ ‘ਤੇ ਭੂਚਾਲ ਦੀ ਰਿਪੋਰਟ ਕੀਤੀ ਸੀ, ਜਿੱਥੇ ਇਸਨੂੰ “light” ਦੱਸਿਆ ਗਿਆ ਸੀ। ਜਿਨ੍ਹਾਂ ਲੋਕਾਂ ਨੇ ਭੂਚਾਲ ਦੀ ਰਿਪੋਰਟ ਕੀਤੀ ਉਹ ਕ੍ਰਾਈਸਟਚਰਚ ਤੋਂ ਹੈਨਮਰ ਸਪ੍ਰਿੰਗਜ਼ ਦੇ ਖੇਤਰ ਵਾਲੇ ਸਨ, ਅਤੇ ਕੁਝ ਗ੍ਰੇਮਾਊਥ ਦੇ ਨੇੜੇ ਸਨ।
ਇੱਥੇ ਹੀ ਬੱਸ ਨਹੀਂ ਇਸ ਮਗਰੋਂ ਉੱਤਰੀ ਕੈਂਟਰਬਰੀ ਵਿੱਚ ਭੂਚਾਲ ਆਉਣ ਤੋਂ ਇੱਕ ਘੰਟੇ ਬਾਅਦ ਹਾਸਟ ਦੇ ਨੇੜੇ ਵੀ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਪਹਿਲਾ ਭੂਚਾਲ ਸਵੇਰੇ 7.37 ਵਜੇ 4.6 ਤੀਬਰਤਾ ਦਾ ਸੀ ਅਤੇ ਦੂਜਾ ਸਵੇਰੇ 7.49 ਵਜੇ 4.7 ਤੀਬਰਤਾ ਦਾ ਸੀ। ਦੋਵੇਂ ਹਾਸਟ ਤੋਂ 10 ਕਿਲੋਮੀਟਰ ਦੱਖਣ-ਪੂਰਬ ਵਿੱਚ 6 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸਨ। ਜੀਓਨੈੱਟ ਨੇ ਕਿਹਾ ਕਿ ਉਨ੍ਹਾਂ ਨੂੰ ਹਾਸਟ ਦੇ ਪਹਿਲੇ ਭੂਚਾਲ ਲਈ 427 ਅਤੇ ਦੂਜੇ ਲਈ 430 ਮੈਸਜ ਆਏ ਸਨ।