ਰੋਟੋਰੂਆ ਤੋਂ 10 ਕਿਲੋਮੀਟਰ ਪੱਛਮ ‘ਚ ਅੱਜ ਸਵੇਰੇ 5.1 ਤੀਬਰਤਾ ਦਾ ਭੂਚਾਲ ਆਇਆ ਹੈ। ਭੁਚਾਲ ਦੇ ਝਟਕੇ 2.19 ਵਜੇ ਮਹਿਸੂਸ ਕੀਤੇ ਗਏ ਹਨ। ਇਸ ਨੂੰ ਕਮਜ਼ੋਰ ਮੰਨਿਆ ਗਿਆ ਸੀ ਕਿਉਂਕਿ ਇਹ 168 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਫਿਰ ਵੀ, 2200 ਤੋਂ ਵੱਧ ਲੋਕਾਂ ਨੇ ਸਰਕਾਰ ਦੀ ਜੀਓਨੈੱਟ ਵੈੱਬਸਾਈਟ ਰਾਹੀਂ ਝਟਕੇ ਮਹਿਸੂਸ ਕਰਨ ਦੀ ਰਿਪੋਰਟ ਸਾਂਝੀ ਕੀਤੀ ਹੈ। ਲਗਭਗ ਸਾਰੇ ਹੇਠਲੇ ਉੱਤਰੀ ਟਾਪੂ ਦੇ ਵਸਨੀਕ ਹਨ ਅਤੇ ਜ਼ਿਆਦਾਤਰ ਲੋਕਾਂ ਨੇ ਹਲਕੇ ਝਟਕਿਆ ਦਾ ਅਨੁਭਵ ਕੀਤਾ ਹੈ।
https://x.com/geonet/status/1798367875373424645