ਅੱਜ ਦੁਪਹਿਰ ਆਏ 4.4 ਤੀਬਰਤਾ ਵਾਲੇ ਭੂਚਾਲ ਨੇ ਹੇਠਲੇ ਉੱਤਰੀ ਟਾਪੂ ਨੂੰ ਹਿਲਾ ਕਿ ਰੱਖ ਦਿੱਤਾ ਹੈ,
ਭੂਚਾਲ ਦੁਪਹਿਰ 12.59 ਵਜੇ ਆਇਆ, ਅਤੇ ਲੇਵਿਨ ਤੋਂ 20 ਕਿਲੋਮੀਟਰ ਦੱਖਣ-ਪੱਛਮ ਵਿੱਚ 35 ਕਿਲੋਮੀਟਰ ਦੀ ਡੂੰਘਾਈ ‘ਤੇ ਕੇਂਦਰਿਤ ਸੀ।
ਭੂਚਾਲ ਦੇ ਕੁੱਝ ਸਮੇਂ ਮਗਰੋਂ ਹੀ 8000 ਤੋਂ ਵੱਧ ਲੋਕਾਂ ਨੇ ਜੀਓਨੈੱਟ ਦੀ ਵੈੱਬਸਾਈਟ ‘ਤੇ “ਹਲਕਾ” ਭੂਚਾਲ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਸੀ।