ਆਈਪੀਐਲ 2025 ਦੀ ਸ਼ੁਰੂਆਤ ਜਿੱਤ ਨਾਲ ਕਰਨ ਵਾਲੀ ਟੀਮ ਸਨਰਾਈਜ਼ਰਜ਼ ਹੈਦਰਾਬਾਦ ਨੂੰ ਅਗਲੇ ਹੀ ਮੈਚ ਵਿੱਚ ਹਾਰ ਦਾ ਵੱਡਾ ਝਟਕਾ ਲੱਗਾ ਹੈ। ਹੈਦਰਾਬਾਦ ਨੂੰ ਲਖਨਊ ਸੁਪਰਜਾਇੰਟਸ ਦੇ ਹੱਥੋਂ ਹਾਰ ਦਾ ਝਟਕਾ ਲੱਗਾ, ਜਿਸ ਨੇ ਹੈਦਰਾਬਾਦ ਨੂੰ ਉਸਦੇ ਆਪਣੇ ਘਰੇਲੂ ਮੈਦਾਨ ‘ਤੇ ਹਰਾਇਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 20 ਓਵਰਾਂ ‘ਚ 190 ਦੌੜਾਂ ਬਣਾਈਆਂ ਸੀ, ਜਵਾਬ ‘ਚ ਲਖਨਊ ਨੂੰ ਜਿੱਤ ਹਾਸਿਲ ਕਰਨ ‘ਚ ਜ਼ਿਆਦਾ ਦਿੱਕਤ ਨਹੀਂ ਆਈ। ਹੈਦਰਾਬਾਦ ਦੀ ਜਿੱਤ ਦੇ ਹੀਰੋ ਗੇਂਦ ਨਾਲ ਸ਼ਾਰਦੁਲ ਠਾਕੁਰ ਅਤੇ ਬੱਲੇ ਨਾਲ ਨਿਕੋਲਸ ਪੂਰਨ-ਮਿਸ਼ੇਲ ਮਾਰਸ਼ ਸਨ। ਠਾਕੁਰ ਨੇ 4 ਵਿਕਟਾਂ ਲਈਆਂ ਜਦਕਿ ਪੂਰਨ-ਮਾਰਸ਼ ਨੇ ਅਰਧ ਸੈਂਕੜੇ ਲਗਾਏ।
