ਆਈਪੀਐਲ 2022 ਦੇ 66ਵੇਂ ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ ਦਾ ਸਾਹਮਣਾ ਲਖਨਊ ਸੁਪਰ ਜਾਇੰਟਸ ਦੀ ਟੀਮ ਨਾਲ ਹੋਇਆ। ਇਸ ਰੋਮਾਂਚਕ ਮੈਚ ਵਿੱਚ ਲਖਨਊ ਨੇ ਕੋਲਕਾਤਾ ਨੂੰ 2 ਦੌੜਾਂ ਨਾਲ ਹਰਾਇਆ ਹੈ। ਕੋਲਕਾਤਾ ਦੀ ਟੀਮ 211 ਦੌੜਾਂ ਦੇ ਵੱਡੇ ਸਕੋਰ ਦਾ ਪਿੱਛਾ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 208 ਦੌੜਾਂ ਹੀ ਬਣਾ ਸਕੀ। ਇਹ ਮੈਚ ਜਿੱਤ ਕੇ ਲਖਨਊ ਨੇ ਪਲੇਆਫ ਵਿੱਚ ਥਾਂ ਬਣਾ ਲਈ ਹੈ। ਇਸ ਦੇ ਨਾਲ ਹੀ ਕੇਕੇਆਰ ਇਸ ਸੀਜ਼ਨ ਤੋਂ ਬਾਹਰ ਹੋ ਗਈ ਹੈ।
ਇਸ ਦੇ ਨਾਲ ਹੀ ਕੇਕੇਆਰ ਨੂੰ ਆਖਰੀ ਓਵਰ ਵਿੱਚ 21 ਦੌੜਾਂ ਦੀ ਜਰੂਰਤ ਸੀ। ਇਸ ਦੌਰਾਨ ਰਿੰਕੂ ਸਿੰਘ ਨੇ ਪਹਿਲੀ ਗੇਂਦ ‘ਤੇ ਚੌਕਾ, ਦੂਜੀ ਗੇਂਦ ‘ਤੇ ਛੱਕਾ ਅਤੇ ਤੀਜੀ ਗੇਂਦ ‘ਤੇ ਛੱਕਾ ਜੜ ਕੇ ਕੇਕੇਆਰ ਨੂੰ ਜਿੱਤ ਦੇ ਨੇੜੇ ਪਹੁੰਚਾਇਆ। ਇਸ ਓਵਰ ਦੀ ਚੌਥੀ ਗੇਂਦ ‘ਤੇ ਉਸ ਨੇ 2 ਦੌੜਾਂ ਬਣਾਈਆਂ। ਹਾਲਾਂਕਿ ਆਖਰੀ ਦੋ ਗੇਂਦਾਂ ‘ਤੇ ਸਟੋਇਨਿਸ ਨੇ ਰਿੰਕੂ ਸਿੰਘ ਅਤੇ ਉਮੇਸ਼ ਯਾਦਵ ਨੂੰ ਆਊਟ ਕਰਕੇ ਟੀਮ ਨੂੰ 2 ਦੌੜਾਂ ਨਾਲ ਰੋਮਾਂਚਕ ਜਿੱਤ ਦਿਵਾਈ। ਲਖਨਊ ਲਈ ਇਸ ਮੈਚ ‘ਚ ਮੋਹਸਿਨ ਖਾਨ ਨੇ 20 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਟੋਇਨਿਸ ਨੇ ਵੀ 23 ਦੌੜਾਂ ਦੇ ਕੇ 3 ਵਿਕਟਾਂ ਲਈਆਂ।