[gtranslate]

“ਮੋਦੀ ਜੀ ਪਿਆਰ ਨੂੰ ਮਿਲਾ ਦੋ” : ਪੰਜਾਬ ਦੇ ਮੁੰਡੇ ਨੇ PM ਨੂੰ ਕੀਤੀ ਅਪੀਲ, ਕਿਹਾ – ‘ਪਾਕਿਸਤਾਨ ‘ਚ ਰਹਿਣ ਵਾਲੀ ਮੰਗੇਤਰ ਨੂੰ ਦਿੱਤਾ ਜਾਵੇ ਵੀਜ਼ਾ’

love beyond the border

ਪਾਕਿਸਤਾਨੀ ਮੰਗੇਤਰ ਨੂੰ ਵਾਰ-ਵਾਰ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਦੇ ਬਟਾਲਾ ਦੇ ਇੱਕ ਵਕੀਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਦਦ ਦੀ ਅਪੀਲ ਕੀਤੀ ਹੈ। ਵਕੀਲ ਨੇ ਪਿਆਰ ਨਾਲ ਮਿਲਾਉਣ ਲਈ ਅਪੀਲ ਕੀਤੀ ਹੈ। ਨੌਜਵਾਨ ਦਾ ਕਹਿਣਾ ਹੈ ਕਿ ਜੇਕਰ ਮੰਗੇਤਰ ਨੂੰ ਵੀਜ਼ਾ ਮਿਲ ਜਾਂਦਾ ਹੈ ਤਾਂ ਪਿਛਲੇ 6 ਸਾਲਾਂ ਦੇ ਪਿਆਰ ਨੂੰ ਦਿਸ਼ਾ ਮਿਲ ਸਕਦੀ ਹੈ। ਬਟਾਲਾ ਦੇ ਵਕੀਲ ਦਾ ਨਾਂ ਨਮਨ ਲੂਥਰਾ ਹੈ। ਆਜ਼ਾਦੀ ਦੀ ਵੰਡ ਵੇਲੇ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ ਸੀ ਪਰ ਬਾਕੀ ਰਿਸ਼ਤੇਦਾਰ ਪਾਕਿਸਤਾਨ ਵਿੱਚ ਹੀ ਰਹਿ ਗਏ। ਸਮੇਂ ਦੇ ਨਾਲ, ਉਨ੍ਹਾਂ ਨੇ ਈਸਾਈ ਧਰਮ ਅਪਣਾ ਲਿਆ, ਪਰ ਪਾਕਿਸਤਾਨ ਵਿੱਚ ਵਸਦੇ ਰਿਸ਼ਤੇਦਾਰਾਂ ਨਾਲ ਉਨ੍ਹਾਂ ਦਾ ਸੰਪਰਕ ਬਰਕਰਾਰ ਰਿਹਾ। 2016 ਵਿੱਚ ਨੌਜਵਾਨ ਵੀ ਆਪਣੀ ਮਾਂ ਅਤੇ ਭੈਣ ਨਾਲ ਪਾਕਿਸਤਾਨ ਗਿਆ ਸੀ। ਜਿੱਥੇ ਉਸ ਦੀ ਮੁਲਾਕਾਤ ਸ਼ਾਹਨੀਲ ਜਾਵੇਦ ਨਾਲ ਹੋਈ। ਦੋਵੇਂ ਪਿਆਰ ਵਿੱਚ ਪੈ ਗਏ ਅਤੇ ਦੋਵਾਂ ਦੀ ਮੰਗਣੀ ਹੋ ਗਈ।

2018 ਵਿੱਚ ਸ਼ਾਹਨੀਲ ਆਪਣੇ ਪਰਿਵਾਰ ਨਾਲ ਪੰਜਾਬ ਆਈ ਸੀ। ਬਟਾਲਾ ‘ਚ ਉਨ੍ਹਾਂ ਦੇ ਨਾਲ ਰਹੀ, ਪਰ ਉਸ ਤੋਂ ਬਾਅਦ ਨੌਜਵਾਨ ਦੀ ਮੰਗੇਤਰ ਦਾ ਵੀਜ਼ਾ ਵਾਰ-ਵਾਰ ਰੱਦ ਹੋ ਰਿਹਾ ਹੈ। ਉਨ੍ਹਾਂ ਨੇ ਵੀਜ਼ੇ ਦੀਆਂ ਸਾਰੀਆਂ formalities ਵੀ ਪੂਰੀਆਂ ਕਰ ਲਈਆਂ ਹਨ ਪਰ ਇਸ ਦੇ ਬਾਵਜੂਦ ਵੀਜ਼ਾ ਦੋ ਵਾਰ ਰੱਦ ਹੋ ਚੁੱਕਾ ਹੈ। ਨਮਨ ਨੇ ਪਿਛਲੇ ਦਿਨੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਫੈਸਲਾ ਕੀਤਾ ਸੀ। ਜਿੱਥੇ ਨਮਨ ਦੀ ਮੰਗੇਤਰ ਪਰਿਵਾਰ ਸਮੇਤ ਲਾਹੌਰ ਤੋਂ ਇੱਥੇ ਪਹੁੰਚੀ ਸੀ। ਦੋਵੇਂ ਮਿਲੇ ਅਤੇ ਦੋਵਾਂ ਨੇ ਗੱਲਬਾਤ ਕੀਤੀ। ਨਮਨ ਨੇ ਅਪੀਲ ਕੀਤੀ ਕਿ ਉਸ ਦੀ ਮੰਗੇਤਰ ਨੂੰ ਭਾਰਤ ਦਾ ਵੀਜ਼ਾ ਦਿੱਤਾ ਜਾਵੇ, ਤਾਂ ਜੋ ਦੋਵੇਂ ਆਪਣਾ ਵਿਆਹੁਤਾ ਜੀਵਨ ਸ਼ੁਰੂ ਕਰ ਸਕਣ।

Leave a Reply

Your email address will not be published. Required fields are marked *