ਸੋਮਵਾਰ ਦੁਪਹਿਰ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੇ ਟਾਇਲਟ ਵਿੱਚ ਬੰਬ ਦੀ ਪਰਚੀ ਮਿਲਣ ਨਾਲ ਹੜਕੰਪ ਮੱਚ ਗਿਆ। ਤੁਰੰਤ, ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਦੇ ਕਮਾਂਡੋਜ਼ ਨੇ ਹਵਾਈ ਅੱਡੇ ‘ਤੇ ਚਾਰਜ ਸੰਭਾਲ ਲਿਆ ਅਤੇ ਬੰਬ ਵਿਰੋਧੀ ਦਸਤੇ ਨੂੰ ਬੁਲਾਇਆ। ਸੀਆਈਐਸਐਫ ਕਮਾਂਡੋਜ਼ ਨੇ ਹਵਾਈ ਅੱਡੇ ਅਤੇ ਜਹਾਜ਼ ਦੇ ਅੰਦਰ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਵਾਈ ਅੱਡੇ ‘ਤੇ ਮੌਜੂਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਸੀ।
ਜਾਣਕਾਰੀ ਮੁਤਾਬਿਕ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਸੋਮਵਾਰ ਦੁਪਹਿਰ ਨੂੰ ਟੇਕ ਆਫ ਹੋਣੀ ਸੀ। ਟੇਕਆਫ ਤੋਂ ਪਹਿਲਾਂ ਜਦੋਂ ਜਹਾਜ਼ ਦੀ ਜਾਂਚ ਕੀਤੀ ਗਈ ਤਾਂ ਟਾਇਲਟ ਦੇ ਅੰਦਰ ਅੰਗਰੇਜ਼ੀ ਵਿੱਚ ਲਿਖੀ ਇੱਕ ਪਰਚੀ ਮਿਲੀ। ਉਸ ‘ਤੇ ਬੰਬ ਲਿਖਿਆ ਹੋਇਆ ਸੀ। ਬੰਬ ਸ਼ਬਦ ਨਾਲ ਲਿਖੀ ਪਰਚੀ ਮਿਲਣ ਦੀ ਸੂਚਨਾ ‘ਤੇ ਹਵਾਈ ਅੱਡੇ ‘ਤੇ ਹੜਕੰਪ ਮਚ ਗਿਆ।
ਸੀਆਈਐਸਐਫ ਕਮਾਂਡੋਜ਼ ਅਤੇ ਬੰਬ ਦਸਤੇ ਨੇ ਜਹਾਜ਼ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੰਬ ਰੋਕੂ ਦਸਤੇ ਨੇ ਜਹਾਜ਼ ਦੇ ਹਰ ਹਿੱਸੇ ਦੀ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਇਸ ਤੋਂ ਬਾਅਦ ਸੀਆਈਐਸਐਫ ਕਮਾਂਡੋਜ਼ ਨੇ ਹਵਾਈ ਅੱਡੇ ਦੇ ਅੰਦਰ ਤਲਾਸ਼ੀ ਮੁਹਿੰਮ ਵੀ ਚਲਾਈ। ਲੰਡਨ ਜਾਣ ਵਾਲੀ ਫਲਾਈਟ ਦੀ ਦੋ ਵਾਰ ਜਾਂਚ ਕੀਤੀ ਗਈ।