ਪੁਰਾਣੀ ਸੰਸਦ ‘ਤੇ ਹਮਲੇ ਦੀ 22ਵੀਂ ਬਰਸੀ ਮੌਕੇ ਨਵੀਂ ਸੰਸਦ ਦੀ ਇਮਾਰਤ ਦੀ ਸੁਰੱਖਿਆ ‘ਚ ਵੱਡੀ ਕੁਤਾਹੀ ਸਾਹਮਣੇ ਆਈ ਹੈ। ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਬੁੱਧਵਾਰ (13 ਦਸੰਬਰ) ਨੂੰ ਲੋਕ ਸਭਾ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਉਲੰਘਣਾ ਹੋਈ ਹੈ। ਲੋਕ ਸਭਾ ਦੇ ਅੰਦਰ ਦੋ ਵਿਅਕਤੀ ਅਚਾਨਕ ਦਰਸ਼ਕ ਗੈਲਰੀ ਤੋਂ ਛਾਲ ਮਾਰ ਕੇ ਸੰਸਦਾਂ ਤੱਕ ਪਹੁੰਚ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੇ color smoke ਚਲਾ ਦਿੱਤਾ।
ਇਸੇ ਤਰ੍ਹਾਂ ਸੰਸਦ ਦੇ ਬਾਹਰ ਵੀ ਦੋ ਵਿਅਕਤੀਆਂ ਨੇ ਨਵੀਂ ਇਮਾਰਤ ਦੀ ਸਾਰੀ ਸੁਰੱਖਿਆ ਤੋੜ ਕੇ color smoke ਚਲਾਇਆ। ਇਨ੍ਹਾਂ ਦੋਵਾਂ ਘਟਨਾਵਾਂ ਤੋਂ ਬਾਅਦ ਕਾਫੀ ਦੇਰ ਤੱਕ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ। ਫਿਲਹਾਲ ਇਨ੍ਹਾਂ ਘਟਨਾਵਾਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਲੋਕ ਸਭਾ ਵਿੱਚ ਛਾਲ ਮਾਰਨ ਵਾਲੇ ਹਮਲਾਵਰ ਕਰਨਾਟਕ ਦੇ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਨਾਮ ਵਾਲੇ ਵਿਜ਼ਟਰ ਪਾਸ ਤੋਂ ਆਏ ਸਨ। ਆਓ ਜਾਣਦੇ ਹਾਂ ਸੰਸਦ ਜਾਣ ਲਈ ਵਿਜ਼ਟਰ ਪਾਸ ਕਿਵੇਂ ਬਣਾਇਆ ਜਾਂਦਾ ਹੈ?
ਸੰਸਦ ਵਿਚ ਦਾਖਲ ਹੋਣਾ ਇੰਨਾ ਆਸਾਨ ਨਹੀਂ ਹੈ। ਇਸਦੇ ਲਈ ਇੱਕ ਉਚਿਤ ਪ੍ਰਕਿਰਿਆ ਹੈ। ਸੰਸਦ ਵਿੱਚ ਦਾਖਲ ਹੋਣ ਲਈ ਵਿਜ਼ਟਰ ਪਾਸ ਬਣਾਉਣਾ ਪੈਂਦਾ ਹੈ। ਇਸ ਤੋਂ ਬਿਨਾਂ ਸੰਸਦ ਵਿੱਚ ਦਾਖਲਾ ਨਹੀਂ ਮਿਲ ਸਕਦਾ। ਇਹ ਵਿਜ਼ਟਰ ਪਾਸ ਬਣਾਉਣ ਤੋਂ ਬਾਅਦ ਦਰਸ਼ਕ ਗੈਲਰੀ ਵਿੱਚ ਬੈਠ ਕੇ ਸੰਸਦ ਦੀ ਕਾਰਵਾਈ ਵੇਖੀ ਜਾ ਸਕੇਗੀ। ਕੋਈ ਵੀ ਸੰਸਦ ਮੈਂਬਰ ਆਪਣੇ ਸਿਫਾਰਿਸ਼ ਪੱਤਰ ਨਾਲ ਵਿਜ਼ਟਰ ਪਾਸ ਪ੍ਰਾਪਤ ਕਰ ਸਕਦਾ ਹੈ।