ਪੈਰਿਸ ਓਲੰਪਿਕ 2024 ‘ਚ ਹਿੱਸਾ ਲੈਣ ਪਹੁੰਚੇ ਆਸਟ੍ਰੇਲੀਆਈ BMX ਫ੍ਰੀਸਟਾਈਲ ਚੈਂਪੀਅਨ ਲੋਗਨ ਮਾਰਟਿਨ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਪਣੇ ਓਲੰਪਿਕ ਖਿਤਾਬ ਦਾ ਬਚਾਅ ਕਰਨ ਲਈ ਤਿਆਰੀ ਕਰ ਰਹੇ ਖਿਡਾਰੀ ਦਾ ਸਮਾਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰਾਂ ਨੇ ਟੀਮ ਵੈਨ ਦੇ ਸ਼ੀਸ਼ੇ ਭੰਨ ਮਾਰਟਿਨ ਦੇ ਕੁਝ ਉਪਕਰਣਾਂ ਨੂੰ ਚੋਰੀ ਕਰ ਲਿਆ। ਮਾਰਟਿਨ ਨੇ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ “ਪਾਗਲ ਸ਼ੁਰੂਆਤ”। ਟੋਕੀਓ ਵਿੱਚ ਸੋਨ ਤਮਗਾ ਜਿੱਤਣ ਵਾਲੇ ਮਾਰਟਿਨ ਦਾ ਇਸ ਘਟਨਾ ਦੌਰਾਨ ਬਟੂਆ ਵੀ ਚੋਰੀ ਹੋ ਗਿਆ ਹੈ।
ਬੁੱਧਵਾਰ ਨੂੰ ਮਾਰਟਿਨ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸਾਂਝੀ ਕੀਤੀ ਜਿਸ ਵਿੱਚ ਵੈਨ ਦਾ ਸਾਈਡ ਵਾਲਾ ਸ਼ੀਸ਼ਾ ਟੁੱਟਿਆ ਹੋਇਆ ਸੀ ਅਤੇ ਪੁਲਿਸ ਅਧਿਕਾਰੀ ਆਸਟਰੇਲੀਆਈ ਟੀਮ ਦੇ ਇੱਕ ਮੈਂਬਰ ਨਾਲ ਗੱਲ ਕਰਦੇ ਦਿਖਾਈ ਦਿੱਤੇ। ਓਲੰਪਿਕ ਚੈਂਪੀਅਨ ਨੇ ਕਿਹਾ ਕਿ ਵੈਨ ਤੋੜ ਦਿੱਤੀ ਗਈ ਹੈ ਅਤੇ ਸ਼ੁਕਰ ਹੈ ਕਿ ਉਸ ਦੀ ਬਾਈਕ ਉਸ ਵਿਚ ਨਹੀਂ ਸੀ।