ਕੋਰੋਨਾ ਦੀ ਤੀਜੀ ਲਹਿਰ ਨੇ ਵਿਸ਼ਵ ਵਿੱਚ ਦਸਤਕ ਦੇ ਦਿੱਤੀ ਹੈ। ਬ੍ਰਿਟੇਨ, ਰੂਸ, ਸਪੇਨ ਅਤੇ ਆਸਟ੍ਰੇਲੀਆ ਵਿੱਚ ਕੋਰੋਨਾ ਦੀ ਲਾਗ ਦੇ ਮਾਮਲੇ ਨਿਰੰਤਰ ਵੱਧ ਰਹੇ ਹਨ। ਆਸਟ੍ਰੇਲੀਆ ਵਿੱਚ ਕੋਰੋਨਾ ਦੀ ਰਫਤਾਰ ਕਾਫੀ ਤੇਜ਼ ਹੈ। ਜਿਸ ਤੋਂ ਬਾਅਦ ਹੁਣ NSW ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਐਲਾਨ ਕੀਤਾ ਹੈ ਕਿ ਸਿਡਨੀ ਦੇ ਵੱਡੇ ਹਿੱਸੇ ਲੌਕਡਾਊਨ ਵਿੱਚ ਜਾਂ ਰਹੇ ਹਨ। ਸਟੇਅ-ਐਟ-ਹੋਮ ਆਰਡਰ ਅਗਲੇ ਸ਼ੁੱਕਰਵਾਰ ਅੱਧੀ ਰਾਤ ਤੱਕ ਜਾਰੀ ਰਹਿਣਗੇ।
NSW ਨੇ ਇਹ ਤਾਜ਼ਾ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਰੋਜ਼ਾਨਾ ਕੋਵਿਡ -19 ਦੇ ਮਾਮਲਿਆਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਹੈ, ਸਥਾਨਕ ਤੌਰ ‘ਤੇ 22 ਮਾਮਲੇ ਸਾਹਮਣੇ ਆਏ ਹਨ। ਲੌਕਡਾਊਨ ਵਾਲੇ ਇਨ੍ਹਾਂ ਖੇਤਰਾਂ ਵਿੱਚ Woollahra, Randwick, Waverley ਅਤੇ ਸਿਡਨੀ ਸਿਟੀ ਸ਼ਾਮਿਲ ਹਨ। ਬੇਰੇਜਿਕਲੀਅਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਅਤਿ ਜ਼ਰੂਰੀ ਕੰਮ ਲਈ ਹੀ ਆਪਣੇ ਘਰ ਤੋਂ ਬਾਹਰ ਨਿਕਲਣ।