ਮੰਗਲਵਾਰ ਨੂੰ ਈਮੇਲ ਰਾਹੀਂ ਇੱਕ ਸਕੂਲ ਨੂੰ ਧਮਕੀ ਮਿਲਣ ਤੋਂ ਬਾਅਦ Lockdown ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦੱਸਿਆ ਗਿਆ ਸੀ ਕਿ ਸਕੂਲ ਨੂੰ ਸਵੇਰੇ 8.45 ਵਜੇ ਈਮੇਲ ਰਾਹੀਂ ਧਮਕੀ ਮਿਲੀ ਸੀ। ਹਾਲਾਂਕਿ ਰਾਹਤ ਵਾਲੀ ਖ਼ਬਰ ਹੈ ਕਿ ਹੁਣ ਸਵੇਰੇ ਧਮਕੀ ਮਿਲਣ ਤੋਂ ਬਾਅਦ ਡੁਨੇਡਿਨ ਹਾਈ ਸਕੂਲ ‘ਚ ਕੀਤੀ ਗਈ ਤਾਲਾਬੰਦੀ ਨੂੰ ਹਟਾ ਦਿੱਤਾ ਗਿਆ ਹੈ। ਸਵੇਰੇ 10.40 ਵਜੇ ਦੇ ਕਰੀਬ ਇੱਕ ਅਪਡੇਟ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਚਿੰਤਾ ਦੀ ਕੋਈ ਗੱਲ ਨਹੀਂ ਹੈ। “ਕੁਝ ਪੁਲਿਸ ਕਰਮਚਾਰੀ ਸਕੂਲ ਅਤੇ ਸਥਾਨਕ ਭਾਈਚਾਰੇ ਨੂੰ ਭਰੋਸਾ ਦਿਵਾਉਣ ਲਈ ਅੱਜ ਸਵੇਰੇ ਖੇਤਰ ਵਿੱਚ ਰਹਿਣਗੇ।”
ਦੱਸ ਦੇਈਏ ਕਿ ਇੱਕ ਬੁਲਾਰੇ ਨੇ ਸਵੇਰ ਸਮੇਂ ਕਿਹਾ ਸੀ ਕਿ, “ਸਕੂਲ ਨੂੰ ਸਾਵਧਾਨੀ ਵਜੋਂ ਤਾਲਾਬੰਦ ਕਰ ਦਿੱਤਾ ਗਿਆ ਹੈ।” ਰਿਪੋਰਟਾਂ ਅਨੁਸਾਰ ਬੇਫੀਲਡ ਹਾਈ ਸਕੂਲ ਸੀਨ ‘ਤੇ “ਵੱਡੀ ਗਿਣਤੀ” ਹਥਿਆਰਬੰਦ ਪੁਲਿਸ ਮੌਜੂਦ ਸੀ। ਸਕੂਲ ਦੀ ਇੱਕ ਫੇਸਬੁੱਕ ਪੋਸਟ ‘ਚ ਵੀ ਇਸ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। ਸਵੇਰੇ 9.15 ਵਜੇ ਦੇ ਕਰੀਬ ਪੋਸਟ ਵਿੱਚ ਕਿਹਾ ਗਿਆ ਸੀ ਕਿ, “ਇਹ ਪੋਸਟ ਮਾਪਿਆਂ ਅਤੇ ਬੱਚਿਆਂ ਦੇਖਭਾਲ ਕਰਨ ਵਾਲਿਆਂ ਨੂੰ ਸੂਚਿਤ ਕਰਨ ਲਈ ਹੈ ਕਿ ਸਕੂਲ ਇਸ ਸਮੇਂ ਤਾਲਾਬੰਦੀ ਵਿੱਚ ਹੈ।” ਅਸੀਂ ਮਾਪਿਆਂ ਅਤੇ ਜਵਾਕਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਸਕੂਲ ਦੀ ਸਾਈਟ ‘ਤੇ ਨਾ ਆਉਣ। ਸਾਰੇ ਵਿਦਿਆਰਥੀ ਇਸ ਸਮੇਂ ਸੁਰੱਖਿਅਤ ਹਨ ਅਤੇ ਅਸੀਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਜਾਣਕਾਰੀ ਦੇਵਾਂਗੇ।”