[gtranslate]

ਕੋਰੋਨਾ : ਰੂਸ ‘ਚ ਫਿਰ ਲੱਗਿਆ ਲੌਕਡਾਊਨ, ਇੱਕ ਦਿਨ ‘ਚ 40 ਹਜ਼ਾਰ ਮਾਮਲੇ ਆਏ ਸਾਹਮਣੇ, 1159 ਦੀ ਮੌਤਾਂ

lockdown again in russia

ਕੋਰੋਨਾ ‘ਤੇ ਕਾਬੂ ਪਾਉਣ ਲਈ ਹੁਣ ਪੁਤਿਨ ਸਰਕਾਰ ਨੇ 11 ਦਿਨਾਂ ਦਾ ਲੌਕਡਾਊਨ ਲਗਾਉਣ ਦਾ ਫੈਸਲਾ ਕੀਤਾ ਹੈ। ਵੀਰਵਾਰ (28 ਅਕਤੂਬਰ) ਤੋਂ ਰੂਸ ਵਿੱਚ ਸਕੂਲ, ਕਾਲਜ, ਮਾਲ, ਰੈਸਟੋਰੈਂਟ ਅਤੇ ਬਾਜ਼ਾਰ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸਕੂਲ ਦੇ ਨਾਲ-ਨਾਲ ਜਿੰਮ, ਜ਼ਿਆਦਾਤਰ ਮਨੋਰੰਜਨ ਸਥਾਨ ਅਤੇ ਸਟੋਰ 11 ਦਿਨਾਂ ਲਈ ਬੰਦ ਰਹਿਣਗੇ। ਇਸ ਸਮੇਂ ਦੌਰਾਨ, ਰੈਸਟੋਰੈਂਟ ਅਤੇ ਹੋਟਲ ਡਿਲੀਵਰੀ ਆਰਡਰ ਲਈ ਖੁੱਲ੍ਹੇ ਰਹਿਣਗੇ। ਰੂਸੀ ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਸਮੇਂ ਦੌਰਾਨ ਲੋਕਾਂ ਨੂੰ ਦਫਤਰਾਂ ਅਤੇ ਜਨਤਕ ਆਵਾਜਾਈ ਤੋਂ ਦੂਰ ਰੱਖਣ ਨਾਲ ਕੋਰੋਨਵਾਇਰਸ ਮਹਾਂਮਾਰੀ ਦੇ ਫੈਲਣ ਨੂੰ ਸੀਮਤ ਕਰਨ ਵਿੱਚ ਮਦਦ ਮਿਲੇਗੀ। ਸਰਕਾਰ ਨੇ ਸਿਰਫ਼ ਦਵਾਈਆਂ ਦੀਆਂ ਦੁਕਾਨਾਂ ਅਤੇ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।

ਰੂਸ ‘ਚ ਕੋਰੋਨਾ ਦੀ ਦੂਜੀ ਲਹਿਰ ਪੂਰੀ ਤਰ੍ਹਾਂ ਨਾਲ ਰੁਕੀ ਵੀ ਨਹੀਂ ਸੀ ਕਿ ਇੱਕ ਵਾਰ ਫਿਰ ਤੋਂ ਵਾਇਰਸ ਫੈਲਣਾ ਸ਼ੁਰੂ ਹੋ ਗਿਆ ਹੈ। ਰੂਸ ‘ਚ ਕੋਰੋਨਾ ਫਿਰ ਤੋਂ ਤਬਾਹੀ ਮਚਾ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 40 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਜੋ ਕਿ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਸੰਖਿਆ ਹੈ। ਇਸ ਦੇ ਨਾਲ ਹੀ 1159 ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਿਛਲੇ ਹਫਤੇ ਤੋਂ, ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *