ਆਮ ਆਦਮੀ ਪਾਰਟੀ (ਆਪ) ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਭਗਵੰਤ ਮਾਨ ਦੇ ਚਿਹਰੇ ‘ਤੇ ਲੜੇਗੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ‘ਆਪ’ ਦੀ ਪੰਜਾਬ ਇਕਾਈ ਦੇ ਮੁਖੀ ਭਗਵੰਤ ਮਾਨ ਨੂੰ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਉਮੀਦਵਾਰ ਐਲਾਨ ਦਿੱਤਾ ਹੈ। ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ‘ਚ ਖੁਸ਼ੀ ਦਾ ਮਹੌਲ ਹੈ।
Our cute little mascot #BabyMufflerman is now all set to make Bhagwant Mann the CM of Punjab! #AAPdaCM pic.twitter.com/SLj5qrQLdH
— AAP (@AamAadmiParty) January 18, 2022
ਉੱਥੇ ਹੀ CM ਫੇਸ ਦੇ ਐਲਾਨ ਤੋਂ ਬਾਅਦ ਇੱਕ ਬੱਚਾ ਵੀ ਸੋਸ਼ਲ ਮੀਡੀਆ ‘ਤੇ ਕਾਫੀ ਜਿਆਦਾ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਦਰਅਸਲ ਇਹ ਬੱਚਾ ਭਗਵੰਤ ਮਾਨ ਦੀ ਫੋਟੋ ਸਾਹਮਣੇ ਖੜ੍ਹਾ ਹੋ victory ਸਾਈਨ ਬਣਾ ਕੇ ਤਸਵੀਰ ਖਿਚਾ ਰਿਹਾ ਹੈ, ਇਸ ਦੌਰਾਨ ਬੱਚੇ ਨੇ ਭਗਵੰਤ ਮਾਨ ਦੀ ਤਰਾਂ ਦਸਤਾਰ ਵੀ ਸਜਾਈ ਹੋਈ ਹੈ। ਇਸ ਛੋਟੇ ਬੱਚੇ ਦੇ ਵੱਖਰੇ ਅੰਦਾਜ ਨੂੰ ਵੇਖ ਕੇ ਹਰ ਕੋਈ ਖੁਸ਼ ਹੋ ਰਿਹਾ ਹੈ।
ਇਸ ‘ਛੋਟੇ ਭਗਵੰਤ ਮਾਨ’ ਨੇ ਪ੍ਰਸ਼ੰਸਕਾਂ ਅਤੇ ਸੋਸ਼ਲ ਮੀਡੀਆ ਉਪਭੋਗਤਾਵਾਂ ਨੂੰ ਪਲਾਂ ਵਿੱਚ ਹੀ ਮੋਹ ਲਿਆ ਹੈ। ਆਮ ਆਦਮੀ ਪਾਰਟੀ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਛੋਟੇ ਭਗਵੰਤ ਮਾਨ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਐਲਾਨ ਤੋਂ ਬਾਅਦ ਭਗਵੰਤ ਮਾਨ ਦੇ ਪਿੰਡ ਵਿੱਚ ਵੀ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ।