[gtranslate]

Happy Birthday Messi : ਕਈ ਰਿਕਾਰਡ ਆਪਣੇ ਨਾਮ ਕਰਨ ਵਾਲੇ ਮੇਸੀ ਦਾ ਹੈ ਅੱਜ 34 ਵਾਂ ਜਨਮਦਿਨ

Lionel Messi Birthday

ਅੱਜ ਅਸੀਂ ਫੁੱਟਬਾਲ ਦੇ ਅਜਿਹੇ ਹੀ ਇੱਕ ਖਿਡਾਰੀ ਦੀ ਗੱਲ ਕਰਨ ਜਾਂ ਰਹੇ ਹਾਂ ਜੋ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿੱਚੋਂ ਇੱਕ ਹੈ। ਅੱਜ ਸਟਾਰ ਫੁੱਟਬਾਲਰ ਲਿਓਨਲ ਮੇਸੀ ਦਾ ਜਨਮਦਿਨ ਹੈ। ਪੂਰੀ ਦੁਨੀਆ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਫੁੱਟਬਾਲ ਦਾ ਹਰ ਪ੍ਰਸੰਸਕ ਮੇਸੀ ਦੇ ਨਾਮ ਤੋਂ ਜਾਣੂ ਹੈ। ਅਰਜਨਟੀਨਾ ਦੇ ਸਟ੍ਰਾਈਕਰ ਲਿਓਨਲ ਮੈਸੀ ਨੇ ਬਾਰ ਬਾਰ ਸਾਬਿਤ ਕੀਤਾ ਹੈ ਕਿ ਉਹ ਇੱਕ ਸ਼ਾਨਦਾਰ ਫੁੱਟਬਾਲਰ ਹਨ। ਮੇਸੀ ਦੇ ਕੋਲ ਲਾ ਲੀਗਾ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਰਿਕਾਰਡ ਵੀ ਹੈ। ਮੇਸੀ ਨੇ ਇਸ ਟੂਰਨਾਮੈਂਟ ਵਿੱਚ ਬਾਰਸੀਲੋਨਾ ਲਈ 520 ਮੈਚਾਂ ਵਿੱਚ 474 ਗੋਲ ਕੀਤੇ ਹਨ। ਇਸ ਤੋਂ ਇਲਾਵਾ, ਉਸ ਨੇ ਲਾ ਲੀਗਾ ਦੇ ਇਤਿਹਾਸ ਵਿੱਚ 36 ਵਾਰ ਸਭ ਤੋਂ ਵੱਧ ਹੈਟ੍ਰਿਕ ਬਣਾਈ ਹੈ।

ਅਰਜਨਟੀਨਾ ਦਾ ਸਟਾਰ ਫੁੱਟਬਾਲਰ ਲਿਓਨਲ ਮੇਸੀ ਅੱਜ ਆਪਣਾ 34 ਵਾਂ ਜਨਮਦਿਨ ਮਨਾ ਰਿਹਾ ਹੈ। ਸਪੇਨ ਦੀ ਫੁੱਟਬਾਲ ਲੀਗ ‘ਲਾ ਲੀਗਾ’ ਵਿੱਚ ਬਾਰਸੀਲੋਨਾ ਦੇ ਕਪਤਾਨ ਮੇਸੀ ਨੂੰ ਦੁਨੀਆਂ ਦੇ ਸਭ ਤੋਂ ਮਹਾਨ ਫੁੱਟਬਾਲਰਾਂ ਵਿੱਚ ਗਿਣਿਆ ਜਾਂਦਾ ਹੈ। ਉਸ ਨੇ ਮਹਿਜ਼ 22 ਸਾਲ ਦੀ ਉਮਰ ਵਿੱਚ Ballon d’Or ਟਰਾਫੀ ਜਿੱਤਣ ਦਾ ਕਾਰਨਾਮਾ ਹਾਸਿਲ ਕੀਤਾ ਸੀ। ਇਸ ਤੋਂ ਇਲਾਵਾ, ਮੇਸੀ ਵਿਸ਼ਵ ਦੇ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਖਿਡਾਰੀਆਂ ਵਿੱਚੋ ਵੀ ਇੱਕ ਹੈ। ਸਾਲ 2021 ਲਈ ਫੋਰਬਸ ਦੁਆਰਾ ਜਾਰੀ ਕੀਤੀ ਗਈ ਅਮੀਰ ਖਿਡਾਰੀਆਂ ਦੀ ਸੂਚੀ ਵਿੱਚ ਮੇਸੀ ਦੂਜੇ ਨੰਬਰ ‘ਤੇ ਹੈ।

Likes:
0 0
Views:
272
Article Categories:
Sports

Leave a Reply

Your email address will not be published. Required fields are marked *