ਸ਼ੁੱਕਰਵਾਰ ਨੂੰ ਫ੍ਰੈਂਚ ਪਾਸ ਦੇ ਉੱਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਿਸ ਨੇ ਮੱਧ ਨਿਊਜ਼ੀਲੈਂਡ ਦੇ ਵਸਨੀਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ 5.6 ਤੀਬਰਤਾ ਦਾ ਇਹ ਭੂਚਾਲ ਸਵੇਰੇ 11.53 ਵਜੇ ਦੇ ਕਰੀਬ ਸਾਗਰ ਵਿੱਚ ਫ੍ਰੈਂਚ ਪਾਸ ਤੋਂ 75 ਕਿਲੋਮੀਟਰ ਉੱਤਰ ਵਿੱਚ ਆਇਆ ਸੀ। ਵੈਲਿੰਗਟਨ, ਤਰਨਾਕੀ, ਨੈਲਸਨ ਅਤੇ ਬਲੇਨਹਾਈਮ ਦੇ ਵਸਨੀਕਾਂ ਨੇ ਝਟਕੇ ਮਹਿਸੂਸ ਕੀਤੇ ਸੀ। ਜੀਓਨੈੱਟ ਦਾ ਕਹਿਣਾ ਹੈ ਕਿ ਭੂਚਾਲ 171 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ ਸੀ। ਜੀਓਨੈੱਟ ਦੇ ਅਨੁਸਾਰ, 20,000 ਤੋਂ ਵੱਧ ਲੋਕਾਂ ਨੇ ਇਸ ਨੂੰ ਮਹਿਸੂਸ ਕਰਨ ਦੀ ਰਿਪੋਰਟ ਕੀਤੀ ਹੈ।
