ਕੀ ਤੁਹਾਨੂੰ ਵੀ ਮਹਿਸੂਸ ਹੋਏ ਨੇ ਭੂਚਾਲ ਦੇ ਝਟਕੇ ? ਵੀਰਵਾਰ ਸ਼ਾਮ ਵੇਲੇ ਕ੍ਰਾਈਸਟਚਰਚ ‘ਚ ਹਜ਼ਾਰਾਂ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਦਰਅਸਲ ਬੀਤੀ ਸ਼ਾਮ ਕ੍ਰਾਈਸਟਚਰਚ ਵਿੱਚ 3.4 ਤੀਬਰਤਾ ਦੇ ਭੂਚਾਲ ਨੇ “ਹਲਕੇ” ਝਟਕੇ ਮਹਿਸੂਸ ਕੀਤੇ ਗਏ ਹਨ। ਜਿਓਨੇਟ ਨੇ ਦੱਸਿਆ ਕਿ ਇਹ ਝਟਕੇ ਵੀਰਵਾਰ ਸ਼ਾਮ 5.02 ਵਜੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦਾ ਕੇਂਦਰ ਕ੍ਰਾਈਸਟਚਰਚ ਤੋਂ 5 ਕਿਲੋਮੀਟਰ ਪੂਰਬ ਵਿੱਚ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਇਹ ਪੂਰੇ ਸ਼ਹਿਰ ਵਿੱਚ ਵਿਆਪਕ ਤੌਰ ‘ਤੇ ਮਹਿਸੂਸ ਕੀਤੇ ਗਏ ਸਨ, 3780 ਲੋਕਾਂ ਨੇ ਰਿਪੋਰਟ ਕੀਤੀ ਕਿ ਉਨ੍ਹਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ।
