ਕੁੱਝ ਦਿਨ ਪਹਿਲਾ ਨਿਊਜ਼ੀਲੈਂਡ ਵਾਸੀਆਂ ਲਈ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਜੇਕਰ ਤੁਸੀਂ ਨਿਊਜ਼ੀਲੈਂਡ ਰਹਿੰਦੇ ਹੋ ਅਤੇ ਡਰਾਈਵਿੰਗ ਲਾਇਸੈਂਸ ਬਣਵਾਉਣਾ ਚਾਹੁੰਦੇ ਹੋ ਤਾਂ ਨਿਊਜ਼ੀਲੈਂਡ ਪੁਲਿਸ ਤੇ ਵੀਟੀਐਨਜੈਡ ਦੇ ਸਹਿਯੋਗ ਨਾਲ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ 18 ਮਈ ਨੂੰ ਇੱਕ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਤੁਸੀਂ ਵੀ ਲਾਭ ਲੈ ਸਕਦੇ ਹੋ। ਇਸੇ ਸਬੰਧੀ ਹੁਣ ਇੱਕ ਹੋਰ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਕੈਂਪ ਲਈ ਰਜਿਸਟ੍ਰੇਸ਼ਨਾਂ ਦੀ ਗਿਣਤੀ ਬਹੁਤ ਜਿਆਦਾ ਹੋ ਗਈ ਹੈ ਇਸ ਕਾਰਨ ਸਾਰਿਆਂ ਨੂੰ ਇੱਕੋ-ਵਾਰ ਟੈਸਟ ਨਹੀਂ ਦੁਆਇਆ ਜਾ ਸਕਦਾ ਇਸ ਨੂੰ ਲੈ ਕੇ ਪ੍ਰਬੰਧਕਾਂ ਨੇ ਅਪੀਲ ਕੀਤੀ ਹੈ ਕਿ ਲਾਇਸੈਂਸ ਬਣਵਾਉਣ ਲਈ ਸਿਰਫ ਲੋਕ ਆਉਣ ਜਿਨ੍ਹਾਂ ਨੂੰ ਮੈਸਜ ਜਾ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਹੈ।
ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਵਿਖੇ ਨਿਊਜੀਲੈਂਡ ਪੁਲਿਸ, ਵੀਟੀਐਨਜੈਡ ਵੱਲੋਂ ਆਉਂਦੇ ਕਈ ਵੀਕੈਂਡ ਲਗਾਤਾਰ ਇਹ ਕੈਂਪ ਜਾਰੀ ਰਹਿਣਗੇ ਤੇ ਹਰ ਹਫਤੇ ਕਾਲਾਂ ਕਰਕੇ ਐਪਲੀਕੈਂਟਾਂ ਨੂੰ ਸੱਦਿਆ ਜਾਏਗਾ। ਪਰ ਤੁਹਾਨੂੰ ਓਦੋਂ ਹੀ ਆਉਣ ਦੀ ਜ਼ਰੂਰਤ ਹੈ ਜਦੋਂ ਤੁਹਾਨੂੰ ਬੁਲਾਇਆ ਜਾਵੇ ਕਿਉਂਕ ਬਿਨਾਂ ਬੁਲਾਏ ਆਉਣ ਕਾਰਨ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
https://www.facebook.com/sadeaala87.8FM/videos/412652798399531
https://www.facebook.com/sadeaala87.8FM/videos/412652798399531