ਆਇਰਲੈਂਡ ਦੇ ਲੀਓ ਵਰਾਡਕਰ ਨੇ 2020 ਵਿੱਚ ਗੱਠਜੋੜ ਸਮਝੌਤੇ ਦੇ ਤਹਿਤ ਸ਼ਨੀਵਾਰ ਨੂੰ ਦੂਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਵਰਾਡਕਰ ਉਨ੍ਹਾਂ ਦੀ ਆਪਣੀ ਫਾਈਨ ਗੇਲ ਅਤੇ ਮਾਈਕਲ ਦੀ ਫਿਏਨਾ ਫੇਲ ਪਾਰਟੀਆਂ ਦੇ ਵਿਚਕਾਰ ਰੋਟੇਸ਼ਨ ਚ ਮਾਈਕਲ ਮਾਰਟਿਨ ਦੀ ਜਗ੍ਹਾ ਪ੍ਰਧਾਨ ਮੰਤਰੀ ਬਣੇ ਹਨ । ਆਇਰਲੈਂਡ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਉਹ 2020 ਦੀਆਂ ਚੋਣਾਂ ਤੋਂ ਬਾਅਦ ਆਇਰਲੈਂਡ ਦੀ ਗ੍ਰੀਨ ਪਾਰਟੀ ਨਾਲ ਗੱਠਜੋੜ ਦੇ ਹਿੱਸੇ ਵਜੋਂ ਰੋਟੇਸ਼ਨ ਦੇ ਰੂਪ ‘ਚ ਪ੍ਰਧਾਨ ਮੰਤਰੀ ਬਣਨ ਲਈ ਸਹਿਮਤ ਹੋ ਗਏ ਸੀ।
ਵਰਾਡਕਰ ਸਮਲਿੰਗੀ ਹਨ ਅਤੇ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਰਹੇ ਸਨ। 43 ਸਾਲ ਦੀ ਉਮਰ ਵਿੱਚ, ਉਹ ਅਜੇ ਵੀ ਆਇਰਲੈਂਡ ਦੇ ਸਭ ਤੋਂ ਨੌਜਵਾਨ ਨੇਤਾਵਾਂ ਵਿੱਚੋਂ ਇੱਕ ਹੈ। ਡਬਲਿਨ ਵਿੱਚ ਆਇਰਿਸ਼ ਸੰਸਦ ਦੀ ਇੱਕ ਵਿਸ਼ੇਸ਼ ਬੈਠਕ ਵਿੱਚ ਬੋਲਦੇ ਹੋਏ, ਵਰਾਡਕਰ ਨੇ ਆਪਣੇ ਪੂਰਵਗਾਮੀ ਮਾਰਟਿਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ “ਮੁਸ਼ਕਿਲ ਸਮੇਂ ਵਿੱਚ ਭਰੋਸਾ ਅਤੇ ਉਮੀਦ” ਪ੍ਰਦਾਨ ਕੀਤੀ। ਉਨ੍ਹਾਂ ਨੇ ਕਿਹਾ, “ਮੈਂ ਇਸ ਨਿਯੁਕਤੀ ਨੂੰ ਨਿਮਰਤਾ, ਸੰਕਲਪ ਅਤੇ ਬਲਦੀ ਇੱਛਾ ਨਾਲ ਸਵੀਕਾਰ ਕਰਦਾ ਹਾਂ … ਸਾਡੇ ਸਾਰੇ ਨਾਗਰਿਕਾਂ ਲਈ ਨਵੀਂ ਉਮੀਦ ਅਤੇ ਨਵੇਂ ਮੌਕੇ ਪ੍ਰਦਾਨ ਕਰਨ ਲਈ।”