ਵੈਸਟਇੰਡੀਜ਼ ਦੇ ਸਰਵੋਤਮ ਕ੍ਰਿਕਟਰ ਲੇਂਡਲ ਸਿਮੰਸ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵਨਡੇ ਅਤੇ ਟੀ-20 ਕ੍ਰਿਕਟ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਿਮੰਸ ਦਾ ਕਰੀਅਰ ਚੰਗਾ ਰਿਹਾ ਹੈ। ਉਨ੍ਹਾਂ ਦੇ ਸੰਨਿਆਸ ਦੀ ਖਬਰ ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਸਿਮੰਸ ਨੇ ਵਨਡੇ ਕ੍ਰਿਕਟ ‘ਚ 2 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਹਨ। ਸਿਮੰਸ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਹੈ।
ਸਿਮੰਸ ਨੇ ਵੈਸਟਇੰਡੀਜ਼ ਲਈ ਸਾਲ 2006 ਵਿੱਚ ਪਾਕਿਸਤਾਨ ਦੇ ਖਿਲਾਫ ਵਨਡੇ ਡੈਬਿਊ ਖੇਡਿਆ ਸੀ। ਜਦੋਂ ਕਿ 2007 ਵਿੱਚ ਟੀ-20 ਇੰਟਰਨੈਸ਼ਨਲ ਵਿੱਚ ਡੈਬਿਊ ਮੈਚ ਖੇਡਿਆ ਸੀ। ਸਿਮੰਸ ਨੇ 68 ਵਨਡੇ ਮੈਚਾਂ ‘ਚ 1958 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਸੈਂਕੜੇ ਅਤੇ 16 ਅਰਧ ਸੈਂਕੜੇ ਲਗਾਏ ਹਨ। ਸਿਮੰਸ ਨੇ 68 ਅੰਤਰਰਾਸ਼ਟਰੀ ਟੀ-20 ਮੈਚਾਂ ‘ਚ 1527 ਦੌੜਾਂ ਬਣਾਈਆਂ ਹਨ। ਇਸ ‘ਚ ਉਨ੍ਹਾਂ ਨੇ 9 ਅਰਧ ਸੈਂਕੜੇ ਲਗਾਏ ਹਨ। ਸਿਮੰਸ ਨੇ 8 ਟੈਸਟ ਮੈਚ ਵੀ ਖੇਡੇ ਹਨ।
ਕੈਰੇਬੀਅਨ ਖਿਡਾਰੀ ਸਿਮੰਸ ਇੰਡੀਅਨ ਪ੍ਰੀਮੀਅਰ ਲੀਗ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਇਸ ਲੀਗ ਵਿੱਚ 29 ਮੈਚ ਖੇਡੇ ਹਨ ਅਤੇ ਇਸ ਦੌਰਾਨ 1079 ਦੌੜਾਂ ਬਣਾਈਆਂ ਹਨ। ਸਿਮੰਸ ਨੇ ਆਈਪੀਐਲ ਵਿੱਚ ਇੱਕ ਸੈਂਕੜਾ ਅਤੇ 11 ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਸਿਮੰਸ ਦਾ ਸਰਵੋਤਮ ਸਕੋਰ 100 ਦੌੜਾਂ ਰਿਹਾ ਹੈ।