ਪਿਛਲੇ 8 ਸਾਲ ਤੋਂ ਆਕਲੈਂਡ ਸ਼ਹਿਰ ‘ਚ ਰਹਿੰਦੀ ਭਾਰਤੀ ਮੂਲ ਦੀ ਮਹਿਲਾ ਨੇ ਨਿਊਜ਼ੀਲੈਂਡ ਛੱਡਣ ਦਾ ਫੈਸਲਾ ਕੀਤਾ ਹੈ। ਦਰਅਸਲ ਪ੍ਰੇਰਨਾ ਜੋਸ਼ੀ ਨੇ ਆਪਣੇ ਪਿਤਾ ਦਾ ਵੀਜਾ ਲਗਵਾਉਣ ਮਗਰੋਂ ਆਪਣੀ ਕਜ਼ਨ ਅਤੇ ਫਿਰ ਭਰਾ ਦਾ ਵੀਜਾ ਲਗਵਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਦੇ ਪਿਤਾ ਵੀ ਇਕੱਲੇ ਨਿਊਜ਼ੀਲੈਂਡ ਨਹੀਂ ਆ ਸਕੇ। ਇਸੇ ਕਾਰਨ ਦੁਖੀ ਹੋਈ ਭਾਰਤੀ ਮੂਲ ਦੀ ਮਹਿਲਾ ਨੇ ਹੁਣ ਦੇਸ਼ ਛੱਡਣ ਦਾ ਫੈਸਲਾ ਲਿਆ ਹੈ।
