ਤਿਹਾੜ ਜੇਲ ‘ਚ ਬੰਦ ਗੈਂਗਸਟਰ ਲਾਰੈਂਸ ਨੂੰ ਪੰਜਾਬ ਲਿਆਂਦਾ ਜਾਵੇਗਾ। ਪਟਿਆਲਾ ਹਾਊਸ ਕੋਰਟ ਦੀ ਇਜਾਜ਼ਤ ਤੋਂ ਬਾਅਦ ਪੰਜਾਬ ਪੁਲਿਸ ਨੇ ਲਾਰੇਂਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਹੁਣ ਉਸ ਨੂੰ ਪੰਜਾਬ ਲਿਆਉਣ ਲਈ ਟਰਾਂਜ਼ਿਟ ਰਿਮਾਂਡ ‘ਤੇ ਸੁਣਵਾਈ ਸ਼ੁਰੂ ਹੋਣ ਵਾਲੀ ਹੈ। ਲਾਰੇਂਸ ਨੂੰ ਪੰਜਾਬ ਲਿਆਉਣ ਲਈ ਪੰਜਾਬ ਪੁਲਿਸ 2 ਬੁਲੇਟ ਪਰੂਫ ਗੱਡੀਆਂ ਲੈ ਕੇ ਪਹੁੰਚੀ ਹੈ।ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹੁਣ ਲਾਰੈਂਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਮੂਸੇਵਾਲਾ ਦੇ ਕਤਲ ਤੋਂ ਬਾਅਦ ਲਾਰੈਂਸ ਗੈਂਗ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ।
ਪੰਜਾਬ ਪੁਲਿਸ 2 ਬੁਲੇਟ ਪਰੂਫ ਗੱਡੀਆਂ ਅਤੇ ਭਾਰੀ ਸੁਰੱਖਿਆ ਨਾਲ ਦਿੱਲੀ ਪਹੁੰਚੀ ਹੈ। ਇਸ ਤੋਂ ਇਲਾਵਾ ਲਾਰੈਂਸ ਨੂੰ ਲਿਆਉਣ ਲਈ 50 ਅਧਿਕਾਰੀ ਪਹੁੰਚੇ ਹਨ। ਪੰਜਾਬ ਪੁਲਿਸ ਨੇ ਇੱਕ ਵੀਡੀਓ ਕੈਮਰਾ ਵੀ ਲਾਇਆ ਹੈ ਅਤੇ ਲਾਰੈਂਸ ਦੀ ਵੀਡੀਓ ਰਿਕਾਰਡਿੰਗ ਕੀਤੇ ਜਾਣ ਦੀ ਗੱਲ ਕਹੀ ਹੈ। ਪੰਜਾਬ ਪੁਲਿਸ ਨੇ ਕਿਹਾ ਕਿ ਲਾਰੈਂਸ ਦੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਹੈ। ਵਾਹਨਾਂ ਵਿੱਚ ਕੈਮਰੇ ਲੱਗੇ ਹਨ ਅਤੇ ਪੁਲੀਸ ਮੁਲਾਜ਼ਮ ਆਧੁਨਿਕ ਹਥਿਆਰਾਂ ਨਾਲ ਲੈਸ ਹਨ।