ਸਿੱਧੂ ਮੂਸੇਵਾਲਾ ਕਤਲ ਕਾਂਡ 2022 ਦੀ ਪੰਜਾਬ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਘਟਨਾ ਸੀ। ਦੋ ਖ਼ਤਰਨਾਕ ਗੈਂਗਸਟਰਾਂ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਨੇ ਹੱਥ ਮਿਲਾਇਆ ਅਤੇ ਪੂਰੀ ਯੋਜਨਾਬੰਦੀ ਨਾਲ ਗਾਇਕ-ਰਾਜਨੇਤਾ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਇਆ। ਇਹ ਦੋਵੇਂ ਗੈਂਗਸਟਰ ਜੋ ਕਿ ਅਪਰਾਧ ਦੀ ਦੁਨੀਆ ਦੇ ਭਾਈਵਾਲ ਸਨ, ਮੂਸੇਵਾਲਾ ਕਤਲ ਤੋਂ 9 ਮਹੀਨੇ ਬਾਅਦ ਹੀ ਇੱਕ ਦੂਜੇ ਦੇ ਪੱਕੇ ਦੁਸ਼ਮਣ ਬਣ ਗਏ ਹਨ। ਦਰਅਸਲ ਤਰਨਤਾਰਨ ਦੀ ਗੋਇੰਦਵਾਲ ਜੇਲ ‘ਚ ਐਤਵਾਰ ਨੂੰ ਇਨ੍ਹਾਂ ਦੋਹਾਂ ਦੇ ਸਾਥੀਆਂ ਵਿਚਾਲੇ ਗੈਂਗਵਾਰ ਹੋ ਗਈ। ਇਸ ਦੌਰਾਨ ਜੱਗੂ ਦੇ ਸਾਥੀ ਮਨਦੀਪ ਤੂਫਾਨ ਅਤੇ ਮੋਹਨਾ ਮਾਨਸਾ ਦਾ ਕਤਲ ਕਰ ਦਿੱਤਾ ਗਿਆ। ਉੱਥੇ ਈ ਹੁਣ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਨੇ ਇੰਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਲਈ ਹੈ।
ਇੱਕ ਦੂਜੇ ਦੇ ਸਾਥੀ ਬਣ ਕੇ ਤੁਰਨ ਵਾਲੇ ਦੋਵੇਂ ਗੈਂਗ ਇੱਕ ਦੂਜੇ ਦੇ ਦੁਸ਼ਮਣ ਕਿਵੇਂ ਬਣ ਗਏ, ਇਹ ਇੱਕ ਵੱਡਾ ਸਵਾਲ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਦੋਵੇਂ ਗੈਂਗ ਪਿਛਲੇ ਕੁਝ ਮਹੀਨਿਆਂ ਤੋਂ ਇਕ ਦੂਜੇ ਦੇ ਦੁਸ਼ਮਣ ਬਣ ਗਏ ਸਨ। ਤਰਨਤਾਰਨ ਦੀ ਗੋਇੰਦਵਾਲ ਜੇਲ ‘ਚ ਬੰਦ ਜੱਗੂ ਗੈਂਗ ਦੇ ਮੋਹਨਾ ਮਾਨਸਾ, ਮਨਦੀਪ ਤੂਫਾਨ ਅਤੇ ਕੁਝ ਹੋਰ ਮੈਂਬਰਾਂ ਨੇ ਲਾਰੈਂਸ ਗੈਂਗ ‘ਤੇ ਹਮਲਾ ਕੀਤਾ। ਜਿਸ ਵਿੱਚ ਦੋਵਾਂ ਦੀ ਮਨਪ੍ਰੀਤ ਭਾਊ ਢੈਪਈ ਨਾਲ ਲੜਾਈ ਹੋ ਗਈ। ਇਸ ਦਾ ਬਦਲਾ ਲੈਣ ਲਈ ਲਾਰੈਂਸ ਗੈਂਗ ਨੇ ਯੋਜਨਾ ਬਣਾਈ ਅਤੇ ਐਤਵਾਰ ਨੂੰ ਮੋਹਨਾ ਮਾਨਸਾ ਅਤੇ ਮਨਦੀਪ ਤੂਫਾਨ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦਾ ਤੀਜਾ ਸਾਥੀ ਕੇਸ਼ਵ ਗੰਭੀਰ ਜ਼ਖ਼ਮੀ ਹੈ। ਘਟਨਾ ਤੋਂ ਤੁਰੰਤ ਬਾਅਦ ਲਾਰੈਂਸ ਦੇ ਕਰੀਬੀ ਗੋਲਡੀ ਬਰਾੜ ਨੇ ਕਿਹਾ ਕਿ ਅਸੀਂ ਇਹ ਕਤਲ ਕਰਵਾਇਆ ਹੈ।
ਇਹ ਕਿਵੇਂ ਹੋਇਆ ਇਸਦੀ ਪੂਰੀ ਕਹਾਣੀ ਪੜ੍ਹੋ…
ਜੱਗੂ ਗੈਂਗ ਨੇ ਮੰਨੂ ਤੇ ਰੂਪੇ ਬਾਰੇ ਪੁਲਿਸ ਨੂੰ ਕੀਤਾ ਸੂਚਿਤ : ਲਾਰੈਂਸ ਗੈਂਗ ਦਾ ਮੰਨਣਾ ਹੈ ਕਿ ਜੱਗੂ ਨੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਤੁਰੰਤ ਬਾਅਦ ਉਨ੍ਹਾਂ ਦੇ ਗੈਂਗ ਨੂੰ ਧੋਖਾ ਦੇਣਾ ਸ਼ੁਰੂ ਕਰ ਦਿੱਤਾ ਸੀ। ਲਾਰੈਂਸ ਗੈਂਗ ਨੂੰ ਹੁਣ ਸੂਚਨਾ ਮਿਲੀ ਸੀ ਕਿ ਜੱਗੂ, ਉਸਦੇ ਗੈਂਗ ਦੇ ਮੈਂਬਰ ਮਨਦੀਪ ਤੂਫਾਨ ਅਤੇ ਹੋਰਾਂ ਨੇ ਮੰਨੂ ਅਤੇ ਰੂਪਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਜਾਲ ਵਿਛਾ ਕੇ ਮੰਨੂੰ ਅਤੇ ਰੂਪਾ ਦਾ ਐਨਕਾਊਂਟਰ ਕੀਤਾ ਸੀ। ਮੰਨੂੰ ਤੇ ਰੂਪਾ ਨੇ ਮੂਸੇਵਾਲਾ ਨੂੰ ਗੋਲੀਆਂ ਮਾਰੀਆ ਸੀ।
ਜੱਗੂ ਨੇ ਵਿਰੋਧੀ ਧੜੇ ਨੂੰ ਹਥਿਆਰ ਦੇਣੇ ਸ਼ੁਰੂ ਕਰ ਦਿੱਤੇ
ਜੱਗੂ ਭਗਵਾਨਪੁਰੀਆ ਦਾ ਨਾਮ ਸਭ ਤੋਂ ਅਮੀਰ ਗੈਂਗਸਟਰਾਂ ਦੀ ਸੂਚੀ ਵਿੱਚ ਆਉਂਦਾ ਹੈ। ਜਿਸ ਦੀ ਕਮਾਈ ਦਾ ਸਭ ਤੋਂ ਵੱਡਾ ਸਾਧਨ ਹਥਿਆਰ ਅਤੇ ਨਸ਼ੇ ਦੀ ਤਸਕਰੀ ਅਤੇ ਜਬਰੀ ਵਸੂਲੀ ਹੈ। ਲਾਰੈਂਸ ਗੈਂਗ ਨੂੰ ਲੱਗਾ ਕਿ ਜੱਗੂ ਉਨ੍ਹਾਂ ਨਾਲ ਦੋਗਲੀ ਨੀਤੀ ਅਪਣਾ ਰਿਹਾ ਹੈ।
ਜੱਗੂ-ਲਾਰੈਂਸ ਗੈਂਗ ਵਿਚਾਲੇ NIA ਦੀ ਐਂਟਰੀ
ਇਸ ਸਭ ਦੇ ਵਿਚਕਾਰ ਐਨ.ਆਈ.ਏ. ਦੀ ਐਂਟਰੀ ਹੋਈ। ਦਸੰਬਰ 2022 ਵਿੱਚ, NIA ਨੇ ਲਾਰੈਂਸ ਨੂੰ 10 ਦਿਨਾਂ ਲਈ ਰਿਮਾਂਡ ‘ਤੇ ਲਿਆ ਅਤੇ ਫਿਰ ਜਨਵਰੀ 2023 ਵਿੱਚ ਜੱਗੂ ਭਗਵਾਨਪੁਰੀਆ ਨੂੰ। ਇਸ ਤੋਂ ਬਾਅਦ NIA ਨੇ ਉੱਤਰੀ ਭਾਰਤ ਵਿੱਚ ਦੋ ਵੱਡੇ ਛਾਪੇ ਮਾਰੇ ਹਨ। ਜਿਸ ਵਿੱਚ ਸਭ ਤੋਂ ਵੱਡਾ ਨਿਸ਼ਾਨਾ ਜੱਗੂ, ਲਾਰੈਂਸ ਅਤੇ ਗੋਲਡੀ ਬਰਾੜ ਸਨ। ਇਹ ਕਾਰਵਾਈ ਕੁਝ ਦਿਨ ਪਹਿਲਾਂ ਹੋਈ ਸੀ, ਜਿਸ ਵਿਚ ਐਨਆਈਏ ਨੇ ਲਾਰੈਂਸ ਦੇ ਜ਼ਿਆਦਾਤਰ ਨਜ਼ਦੀਕੀ ਦੋਸਤਾਂ ਨੂੰ ਨਿਸ਼ਾਨਾ ਬਣਾਇਆ ਸੀ।
6 ਗੈਂਗਸਟਰ ਫੜੇ ਗਏ
ਪੰਜਾਬ ਵਿੱਚ, NIA ਨੇ ਲਾਰੈਂਸ ਅਤੇ ਗੋਲਡੀ ਬਰਾੜ ਦੇ 6 ਕਰੀਬੀ ਦੋਸਤਾਂ ਨੂੰ ਫੜਿਆ। ਲਾਰੈਂਸ ਨੂੰ ਸ਼ੱਕ ਹੈ ਕਿ ਉਸਦੇ ਸਾਥੀਆਂ ‘ਤੇ ਛਾਪੇਮਾਰੀ ਪਿੱਛੇ ਜੱਗੂ ਭਗਵਾਨਪੁਰੀਆ ਦਾ ਇਨਪੁਟ ਹੈ।