ਲਾਅ ਸੋਸਾਇਟੀ ਵੱਲੋਂ ਇੱਕ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇੱਕ ਆਕਲੈਂਡ ਦੇ ਵਕੀਲ ਨੇ ਇੱਕ ਪ੍ਰਵਾਸੀ ਮਜ਼ਦੂਰ ਤੋਂ ਉਸਨੂੰ ਨਿਊਜ਼ੀਲੈਂਡ ਵਿੱਚ ਨੌਕਰੀ ਲੱਭ ਕੇ ਦੇਣ ਲਈ $26,000 ਚਾਰਜ ਕੀਤੇ ਹਨ। ਵਿਵਾਦਗ੍ਰਸਤ ਮਾਨਤਾ ਪ੍ਰਾਪਤ ਰੁਜ਼ਗਾਰਦਾਤਾ ਵਰਕ ਵੀਜ਼ਾ ਨਾਲ ਜੁੜੇ ਇੱਕ ਹੋਰ ਮਾਮਲੇ ਵਿੱਚ ਦਸਤਾਵੇਜ਼ ਜ਼ਰੀਏ ਖੁਲਾਸਾ ਹੋਇਆ ਹੈ ਕਿ ਪ੍ਰਵਾਸੀ ਨੂੰ ਦੋ ਸਾਲਾਂ ਲਈ ਹਰ ਸ਼ੁੱਕਰਵਾਰ ਨੂੰ $250 ਦਾ ਭੁਗਤਾਨ ਕਰਨਾ ਪੈਣਾ ਸੀ। ਪ੍ਰਵਾਸੀ ਕਰਮਚਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ, “ਉਸ ਪੈਸੇ ਦਾ ਭੁਗਤਾਨ ਕਰਨਾ ਬਹੁਤ ਮੁਸ਼ਕਿਲ ਹੈ।
ਇੱਥੇ ਇੱਕ ਅਹਿਮ ਗੱਲ ਹੈ ਕਿ ਪ੍ਰਵਾਸੀ ਕਰਮਚਾਰੀ ਦੇ ਮਾਲਕ ਨੇ ਵੀ ਇਸ ਮਾਮਲੇ ‘ਤੇ ਦੁੱਖ ਜਤਾਇਆ ਹੈ ਅਤੇ ਕਿਹਾ ਹੈ ਕਿ ਇਹ ਉਸ ਦੇ ਕਰਮਚਾਰੀ ਨੂੰ ਆਰਥਿਕ ਤੌਰ ‘ਤੇ ਗੰਭੀਰ ਤੰਗੀ ਵਿੱਚ ਪਹੁੰਚਾ ਦੇਵੇਗਾ। ਕਿਉਂਕ $250 ਦਾ ਭੁਗਤਾਨ ਕਰਨ ਮਗਰੋਂ ਕਰਮਚਾਰੀ ਕੋਲ ਆਪਣਾ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਲਈ ਲਗਭਗ $350 ਰਹਿ ਜਾਣਗੇ। ਇਨਵੌਇਸ ਅਨੁਸਾਰ $26,000 ਦਾ ਭੁਗਤਾਨ ਦੋ ਸਾਲਾਂ ਲਈ ਹਫ਼ਤਾਵਾਰ $250 ਭੁਗਤਾਨਾਂ ਵਿੱਚ ਕੀਤਾ ਜਾਣਾ ਹੈ, ਨਾਲ ਹੀ $50 ਲੇਟ ਫੀਸ। ਇੱਕ ਈਮੇਲ ਚੇਨ ਦਿਖਾਉਂਦੀ ਹੈ ਕਿ ਕੈਂਟਨ ਚੈਂਬਰਜ਼ ਦੇ ਵਕੀਲ ਆਪਣੀ ਫੀਸ ਨੂੰ $16,400 ਤੱਕ ਘਟਾਉਣ ਦੀ ਪੇਸ਼ਕਸ਼ ਕਰਦੇ ਹਨ, ਪਰ ਸਿਰਫ਼ ਤਾਂ ਹੀ ਜੇਕਰ ਭੁਗਤਾਨ ਇੱਕਮੁਸ਼ਤ ਵਜੋਂ ਕੀਤਾ ਜਾਂਦਾ ਹੈ।